ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਧਾਰਮਿਕ ਪੁਸਤਕਾਂ ਦੀ ਕਥਿਤ ਬੇਅਦਬੀ ਹੋਣ ਦੇ ਤਰਕ ਤਹਿਤ ਪੰਜ ਦਿਨ ਪਹਿਲਾਂ ਵੀਸੀ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਵਾਲ਼ੀ ‘ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ’ ਸੈਫੀ ਨਾਮ ਦੀ ਜਥੇਬੰਦੀ ਵੱਲੋਂ ਸ਼ੁੱਕਰਵਾਰ ਨੂੰ ਕੈਂਪਸ ਵਿੱਚ ਕੈਂਡਲ ਮਾਰਚ ਕੀਤਾ। ਇਸ ਦੀ ਅਗਵਾਈ ਕਰਦਿਆਂ, ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇਸ ਸਬੰਧੀ ਹੁਣ ਤੱਕ ਉਨ੍ਹਾਂ ਨਾਲ਼ ਕਿਸੇ ਵੀ ਅਧਿਕਾਰੀ ਵੱਲੋਂ ਗੱਲਬਾਤ ਨਹੀਂ ਕੀਤੀ ਗਈ। -ਖੇਤਰੀ ਪ੍ਰਤੀਨਿਧ