ਪਟਿਆਲਾ: ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਹਰਚੰਦ ਸਿੰਘ ਬਰਸਟ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਤਾ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕਿਸਾਨ ਦੋਖੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ ਅਮਿਤ ਸ਼ਾਹ ਕੋਲ ਕੋਈ ਕਿਸਾਨੀ ਦਾ ਮੁੱਦਾ ਹੱਲ ਕਰਾਉਣ ਲਈ ਨਹੀਂ ਗਏ ਸਨ ਬਲਕਿ ਉਹ ਤਾਂ ਖੇਤੀ ਕਾਨੂੰਨ ਬਾਰੇ ਕੀਤੇ ਗਏ ਆਪਣੇ ਫ਼ੈਸਲਿਆਂ ਦਾ ਸਪੱਸ਼ਟੀਕਰਨ ਦੇਣ ਗਏ ਸਨ। ਇਸੇ ਕਰ ਕੇ ਉਹ ਦੋ ਲਾਈਨਾਂ ਵਿੱਚ ਹੀ ਮੀਡੀਆ ਨਾਲ ਗੱਲ ਮੁਕਾ ਆਉਂਦੇ ਹਨ। ਸ੍ਰੀ ਬਰਸਟ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਾਸ ਕੀਤੇ ਗਏ ਬਿੱਲ ਵੀ ਕਿਸਾਨ ਪੱਖੀ ਨਹੀਂ ਸਗੋਂ ਉਹ ਵੀ ਇਕ ਤਰ੍ਹਾਂ ਨਾਲ ਕੇਂਦਰ ਦੇ ਬਿੱਲਾਂ ਦਾ ਪੱਖ ਹੀ ਪੂਰਦੇ ਹਨ। -ਪੱਤਰ ਪ੍ਰੇਰਕ