ਪਟਿਆਲਾ: ਇਥੇ ਆਮ ਆਦਮੀ ਪਾਰਟੀ ਦੇ ਪਸਿਆਣਾ ਦਫ਼ਤਰ ਵਿੱਚ ਆਗੂ ਅਤੇ ਵਾਲੰਟੀਅਰਾਂ ਦੀ ਭਰਵੀਂ ਮੀਟਿੰਗ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਹੱਕ ਮੰਗਣ ਵਾਲਿਆਂ ’ਤੇ ਡਾਂਗ ਮਾਰ ਸਰਕਾਰ ਦਾ ਖ਼ਿਤਾਬ ਦਿੱਤਾ, ਉਨ੍ਹਾਂ ਕਿਹਾ ਕਿ ਇਹ ਡਾਂਗਾਂ ਨਾਲ ਜਿੱਥੇ ਆਮ ਲੋਕਾਂ ਨੂੰ ਕੁੱਟਦੀ ਹੈ, ਉੱਥੇ ਹੀ ਸਿੱਖਿਆ ਦਾ ਚਾਨਣ ਸਾਡੇ ਮਨਾਂ ਵਿੱਚ ਫੈਲਾਉਣ ਵਾਲੇ ਅਧਿਆਪਕਾਂ ਤੇ ਸਾਡੀ ਸਿਹਤ ਦਾ ਖ਼ਿਆਲ ਰੱਖਣ ਵਾਲੇ ਡਾਕਟਰਾਂ ਨੂੰ ਵੀ ਨਹੀਂ ਬਖ਼ਸ਼ ਰਹੀ, ਇਸ ਕਰਕੇ ਜਦੋਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪਿਛਲੇ ਦਸ ਸਾਲਾਂ ਦਾ ਹਿਸਾਬ ਲਿਆ ਜਾਵੇਗਾ। ਅੱਜ ਪਾਰਟੀ ਵਿੱਚ ਕਈ ਸਾਰੇ ਪਰਿਵਾਰ ਸ਼ਾਮਲ ਵੀ ਹੋਏ। -ਪੱਤਰ ਪ੍ਰੇਰਕ