ਪੱਤਰ ਪ੍ਰੇਰਕ
ਰਾਜਪੁਰਾ, 14 ਨਵੰਬਰ
ਥਾਣਾ ਸਿਟੀ ਦੀ ਪੁਲੀਸ ਨੇ ਦੁਕਾਨ ਵੇਚਣ ਦੇ ਮਾਮਲੇ ਵਿੱਚ ਧੋਖਾਧੜੀ ਕਰਨ ’ਤੇ ਮਾਂ-ਪੁੱਤ ਖਿਲਾਫ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਅਜੀਤ ਸਿੰਘ ਵਾਸੀ ਏਕਤਾ ਕਲੋਨੀ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਲਵੰਤ ਕੌਰ ਅਤੇ ਉਸ ਦੇ ਲੜਕੇ ਇੰਦਰਜੀਤ ਸਿੰਘ ਨੇ ਸ਼ਿਕਾਇਤ ਕਰਤਾ ਨਾਲ ਇੱਕ ਦੁਕਾਨ ਦਾ 4 ਲੱਖ ਰੁਪਏ ਵਿੱਚ ਸੌਦਾ ਕਰਕੇ 3 ਲੱਖ 20 ਹਜ਼ਾਰ ਰੁਪਏ ਬਿਆਨਾ ਲੈ ਲਿਆ। ਪ੍ਰੰਤੂ ਬਾਅਦ ਵਿੱਚ ਦੁਕਾਨ ਦੀ ਰਜਿਸਟਰੀ ਮੁਦਈ ਦੇ ਨਾਮ ਕਰਵਾਉਣ ਦੀ ਬਜਾਏ ਕਿਸੇ ਸਲਵਿੰਦਰ ਸਿੰਘ ਨਾਮੀ ਵਿਅਕਤੀ ਦੇ ਨਾਂ ਕਰਵਾ ਦਿੱਤੀ। ਪੁਲੀਸ ਨੇ ਕੁਲਵੰਤ ਕੌਰ ਅਤੇ ਇੰਦਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।