ਪੱਤਰ ਪ੍ਰੇਰਕ
ਰਾਜਪੁਰਾ, 15 ਮਈ
ਥਾਣਾ ਸਿਟੀ ਦੀ ਪੁਲੀਸ ਨੇ ਇੱਕ ਦੁਕਾਨਦਾਰ ਖਿਲਾਫ ਬਿਨ੍ਹਾਂ ਲਾਇਸੈਂਸ ਕੀਟਨਾਸ਼ਕ ਦਵਾਈ ਅਤੇ ਵੱਧ ਮੁੱਲ ’ਤੇ ਯੂਰੀਆ ਖਾਦ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਪਟਿਆਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਐੱਸਡੀਐੱਮ ਰਾਜਪੁਰਾ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੇਸ਼ਵਦਾਸ ਵਾਸੀ ਕ੍ਰਿਸ਼ਨਾ ਮਾਰਕੀਟ ਰਾਜਪੁਰਾ ਟਾਊਨ ਯੂਰੀਆ ਖਾਦ ਵੱਧ ਰੇਟ ’ਤੇ ਵੇਚਦਾ ਹੈ।
ਇਸ ’ਤੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਜਾਂਚ ਦੌਰਾਨ ਉਕਤ ਦੁਕਾਨਦਾਰ ਦੀ ਦੁਕਾਨ ਵਿੱਚੋਂ 102 ਥੈਲੇ ਡੀਏਪੀ, ਕੀਟਨਾਸ਼ਕ ਦਵਾਈ ਕਲੋਰੋਪੈਰੀਫਾਸ ਅਤੇ ਸਲਫਾਸ ਬਰਾਮਦ ਕੀਤੀ ਗਈ।
ਜਦੋਂ ਕਿ ਇਸ ਦੁਕਾਨਦਾਰ ਇਹ ਦਵਾਈਆਂ ਅਤੇ ਖਾਦ ਵੇਚਣ ਦਾ ਲਾਇਸੈਂਸ ਨਹੀਂ ਸੀ। ਪੁਲੀਸ ਨੇ ਕੇਸ਼ਵ ਦਾਸ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।