ਪੱਤਰ ਪ੍ਰੇਰਕ
ਘਨੌਰ, 2 ਸਤੰਬਰ
ਇਥੋਂ ਨੇੜਲੇ ਪਿੰਡ ਹਰੀਮਾਜਰਾ ਵਾਸੀ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਸੁਰੇਸ਼ਪਾਲ ਵਾਸੀ ਪਿੰਡ ਬਰਕਤਪੁਰ ਥਾਣਾ ਜੂਲਕਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਹਰਮੇਸ਼ ਕੁਮਾਰ ਦਾ ਵਿਆਹ ਕਰੀਬ 11 ਸਾਲ ਪਹਿਲਾਂ ਲਖਵਿੰਦਰ ਕੌਰ ਵਾਸੀ ਹਰੀ ਮਾਜਰਾ ਨਾਲ ਹੋਇਆ ਸੀ। ਲਖਵਿੰਦਰ ਕੌਰ 15 ਦਿਨ ਪਹਿਲਾਂ ਹਰਮੇਸ਼ ਕੁਮਾਰ ਨਾਲ ਝਗੜਾ ਕਰਕੇ ਆਪਣੇ ਪੇਕੇ ਘਰ ਚਲੀ ਗਈ। ਲਖਵਿੰਦਰ ਕੌਰ ਨੂੰ ਲੈਣ ਲਈ ਬੀਤੇ ਕੱਲ੍ਹ ਜਦੋਂ ਉਸ ਦਾ ਭਰਾ ਹਰੀਮਾਜਰਾ ਗਿਆ ਤਾਂ ਸ਼ਿਕਾਇਤ ਕਰਤਾ ਵੀ ਉਸ ਦੇ ਚਲਿਆ ਗਿਆ। ਜਿਥੇ ਪੁੱਜਣ ’ਤੇ ਹਰਮੇਸ਼ ਕੁਮਾਰ ਨੇ ਸ਼ਿਕਾਇਤ ਕਰਤਾ ਨੂੰ ਦੱਸਿਆ ਕਿ ਲਖਵਿੰਦਰ ਕੌਰ, ਸਾਲਾ ਸਿੰਦਰ ਸਿੰਘ ਅਤੇ ਅਜੈਬ ਸਿੰਘ ਵਾਸੀਆਨ ਹਰੀਮਾਜਰਾ ਨੇ ਉਸ ਦੀ ਕੁੱਟਮਾਰ ਅਤੇ ਬੇਇਜ਼ਤੀ ਕੀਤੀ। ਸੁਰੇਸ਼ਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਭਰਾ ਹਰਮੇਸ਼ ਕੁਮਾਰ ਨੇ ਆਪਣੀ ਪਤਨੀ ਤੇ ਸਾਲਿਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ । ਪੁਲੀਸ ਨੇ ਮ੍ਰਿਤਕ ਦੀ ਪਤਨੀ ਲਖਵਿੰਦਰ ਕੌਰ, ਸਾਲਾ ਸਿੰਦਰ ਸਿੰਘ ਅਤੇ ਅਜੈਬ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਪਤਨੀ ਲਖਵਿੰਦਰ ਕੌਰ ਅਤੇ ਸਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।