ਘਨੌਰ: ਪਿੰਡ ਗਦਾਪੁਰ ਵਿੱਚ ਟਰੈਕਟਰ ’ਤੇ ਲੱਗੇ ਸਪੀਕਰ ਦੀ ਆਵਾਜ਼ ਉੱਚੀ ਕਰ ਕੇ ਇੱਕ ਔਰਤ ਦੇ ਘਰ ਅੱਗੇ ਗੇੜੇ ਮਾਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਹਰਬੰਸ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਲਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਆਪਣੇ ਟਰੈਕਟਰ ’ਤੇ ਮੁਦੈਲਾ ਦੇ ਘਰ ਅੱਗੇ ਉੱਚੀ ਆਵਾਜ਼ ਵਿੱਚ ਸਪੀਕਰ ਚਲਾ ਕੇ ਗੇੜੇ ਮਾਰ ਰਹੇ ਸਨ। ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਪਲਵਿੰਦਰ ਸਿੰਘ ਨੇ ਉਸ ਦੀ ਲੱਤ ’ਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। -ਪੱਤਰ ਪ੍ਰੇਰਕ