ਪੱਤਰ ਪ੍ਰੇਰਕ
ਦੇਵੀਗੜ੍ਹ, 6 ਨਵੰਬਰ
ਪਿੰਡ ਫਰਾਂਸਵਾਲਾ ਗੁਰਦੁਆਰੇ ਦੇ ਗ੍ਰੰਥੀ ਸੁਖਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਥਾਣਾ ਜੁਲਕਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 4 ਨਵੰਬਰ ਨੂੰ ਨਿਰਭੈ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਹਰਵਿੰਦਰ ਕੌਰ ਵਾਸੀ ਪਿੰਡ ਫਰਾਂਸਵਾਲਾ ਗੁਰਦੁਆਰੇ ’ਚ ਮੱਥਾ ਟੇਕਣ ਆਏ ਅਤੇ ਆਪਣੇ ਹੱਥ ਵਿੱਚ ਫੜੇ ਦੋ ਲਿਫਾਫੇ ਸੇਵਾਦਾਰ ਪਾਸ ਰੱਖ ਦਿੱਤੇ ਅਤੇ ਉਨ੍ਹਾਂ ਕਿਸੇ ਸੁੱਖਣਾ ਸੁਖੀ ਹੋਣ ਬਾਰੇ ਜਾਣਕਾਰੀ ਦਿੱਤੀ। ਲਿਫਾਫੇ ਖੋਲ੍ਹ ਕੇ ਵੇਖੇ ਤਾਂ ਉਸ ਵਿੱਚ ਇੱਕ ਮੈਲਾ ਕੱਪੜਾ ਸੀ। ਗ੍ਰੰਥੀ ਅਨੁਸਾਰ ਮੁਲਜ਼ਮਾਂ ਨੇ ਦਰਬਾਰ ਸਾਹਿਬ ’ਚ ਗੰਦਾ ਕੱਪੜਾ ਰੱਖ ਕੇ ਮਰਿਯਾਦਾ ਦੀ ਉਲੰਘਣਾ ਕੀਤੀ ਹੈ। ਥਾਣਾ ਜੁਲਕਾਂ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।