ਨਿੱਜੀ ਪੱਤਰ ਪ੍ਰੇਰਕ
ਘਨੌਰ, 30 ਜੁਲਾਈ
ਭਾਜਪਾ ਦੇ ਹਲਕਾ ਘਨੌਰ ਦੇ ਕੋ-ਕਨਵੀਨਰ ਅਤੇ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਦਿੱਲੀ ’ਚ ਹੋਈ ਨੀਤੀ ਆਯੋਗ ਦੀ ਮੀਟਿੰਗ ’ਚ ਦੇਸ਼ ਭਰ ਦੇ ਮੁੱਖ ਮੰਤਰੀ ਵੱਡੇ ਪੈਕੇਜ ਮਨਜ਼ੂਰ ਕਰਵਾ ਕੇ ਗਏ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ ’ਚ ਨਾ ਪੁੱਜੇ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਜਾ ਕੇ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕਰਕੇ ਵੱਡੇ ਪੈਕੇਜ ਦੀ ਮੰਗ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਕੇਂਦਰ ਸਰਕਾਰ ਹੀ ਸਹਾਰਾ ਬਣ ਸਕਦੀ ਹੈ। ਹਰਪਾਲਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਿਸ ਮੁੱਖ ਮੰਤਰੀ ਨੇ ਜੋ ਵੀ ਆਪਣੇ ਸੂਬੇ ਲਈ ਮੰਗਿਆ ਹੈ ਉਨ੍ਹਾਂ ਨੂੰ ਉਹ ਹੀ ਮਿਲਿਆ ਹੈ।