ਸੁਨਾਮ ਊਧਮ ਸਿੰਘ ਵਾਲਾ:
ਉਰਦੂ ਜ਼ੁਬਾਨ ਅਤੇ ਉਰਦੂ ਅਦਬ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਵਲੋਂ ਸਥਾਨਕ ਸ਼ਹਿਰ ਅੰਦਰ ਖੋਲ੍ਹੇ ਉਰਦੂ ਸੈਂਟਰ ’ਚ ਉਰਦੂ ਕੋਰਸ ਕਰ ਚੁੱਕੇ ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚੱਲ ਰਹੇ ਇਸ ਸੈਂਟਰ ’ਚ ਇਨ੍ਹਾਂ ਸਰਟੀਫਿਕੇਟਾਂ ਦੀ ਵੰਡ ਉਸਤਾਦ ਮੁਹੰਮਦ ਜ਼ਹਾਂਗੀਰ ਵਲੋਂ ਇੱਕ ਸੰਖੇਪ ਸਮਾਗਮ ਦੌਰਾਨ ਕੀਤੀ ਗਈ। ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਚੱਲ ਰਹੇ ਇਸ ਉਰਦੂ ਕੋਰਸ ਦੀ ਪ੍ਰੀਖਿਆ ਅਕੈਡਮੀ ਵੱਲੋਂ 26 ਫਰਵਰੀ 2023 ਨੂੰ ਲਈ ਗਈ ਤੇ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ 22 ਮਾਰਚ 2024 ਨੂੰ ਕੀਤਾ ਗਿਆ ਸੀ। ਇਸ ਪ੍ਰੀਖਿਆ ਵਿੱਚ ਕਸ਼ਮੀਰੀ ਲਾਲ ਬੱਤਰਾ ਵੱਲੋਂ ਪਹਿਲਾ ਸਥਾਨ, ਜੀਤ ਸਿੰਘ ਵੱਲੋਂ ਦੂਸਰਾ ਅਤੇ ਤੁਸ਼ਾਰ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕਸ਼ਮੀਰੀ ਲਾਲ ਬੱਤਰਾ, ਜੀਤ ਸਿੰਘ, ਜੰਗੀਰ ਸਿੰਘ ਰਤਨ ਤੇ ਤੁਸ਼ਾਰ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ