ਖੇਤਰੀ ਪ੍ਰਤੀਨਿਧ
ਪਟਿਆਲਾ, 17 ਜੂਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਗ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਭੱਠਿਆਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਇੱਟਾਂ ਬਣਾਉਣ ਸਮੇਂ ਉੱਠਣ ਵਾਲੇ ਧੂਏਂ ਦੀ ਜਾਂਚ ਕੀਤੀ ਤਾਂ ਕਿ ਧੂੰਏਂ ਕਾਰਨ ਵਾਤਾਵਰਨ ਦੂਸ਼ਿਤ ਨਾ ਹੋ ਸਕੇ। ਚੇਅਰਮੈਨ ਦਾ ਕਹਿਣਾ ਸੀ ਕਿ ਇਹ ਚੈਕਿੰਗ ਬੋਰਡ ਦੀ ਇਨਡਿਊਸਡ ਗਰਾਂਟ ਤਕਨੀਕ ਨੂੰ ਸਫਲ ਬਣਾਉਣ ਲਈ ਕੀਤੀ ਗਈ ਹੈ। ਚੇਅਰਮੈਨ ਆਦਰਸ਼ਪਾਲ ਵਿਗ ਨੇ ਦੱਸਿਆ ਕਿ ਕਿਸੇ ਵੀ ਭੱਠਾ ਮਾਲਕ ਇੰਡਸਟਰੀ ਮਾਲਕ ਵੱਲੋਂ ਨਿਯਮਾਂ ਦੀ ਪਾਲਣਾ ’ਚ ਲਾਪਰਵਾਹੀ ਕਰਨ ’ਤੇ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਚੇਅਰਮੈਨ ਦੀ ਹਦਾਇਤ ’ਤੇ ਕਈ ਭੱਠਾ ਮਾਲਕਾਂ ਨੇ ਆਪਣੇ ਪਟਿਆਲੇ ਏਰੀਏ ਵਿੱਚ ਵੱਡੇ ਵੱਡੇ ਗਮਲਿਆਂ ਵਿੱਚ ਪੌਦੇ ਵੀ ਲਾਏੇ।