ਦੇਵੀਗੜ੍ਹ:
ਜ਼ਿਲ੍ਹਾ ਪੁਲੀਸ ਮੁਖੀ ਵਰੁਣ ਕੁਮਾਰ ਸ਼ਰਮਾ ਅਤੇ ਡੀਐੱਸਪੀ ਦਿਹਾਤੀ ਟਰੈਫਿਕ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੈਫਿਕ ਪੁਲੀਸ ਦੇਵੀਗੜ੍ਹ ਦੇ ਇੰਚਾਰਜ ਤਰਸੇਮ ਕੁਮਾਰ ਨੇ ਆਪਣੀ ਟੀਮ ਨਾਲ ਘੱਗਰ ਪੁਲ ’ਤੇ ਨਾਕਾ ਲਗਾ ਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ। ਇਸ ਦੌਰਾਨ ਉਨ੍ਹਾਂ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦਿਆਂ ਸੜਕ ’ਤੇ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਨਸ਼ਾ ਨਾ ਕਰਕੇ ਵਾਹਨ ਚਲਾਉਣ ਅਤੇ ਸੀਟ ਬੈਲਟ ਲਗਾ ਕੇ ਵਾਹਨ ਚਲਾਉਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ