ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲੇਂਦਰ ਕੌਰ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋਂ ਸੀਡ-ਬਾਲ ਪਾਇਲਟ ਪ੍ਰਾਜੈਕਟ ਦੀ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਫਲਾਂ (ਜਿਵੇਂ ਜਾਮਣ, ਬਿਲ, ਕਰੋਂਦਾ, ਢੇਊ ਤੇ ਅੰਬ) ਆਦਿ ਦੇ ਬੀਜਾਂ ਨੂੰ ਉਪਜਾਊ ਮਿੱਟੀ ਵਿਚ ਲਪੇਟ ਕੇ ਸੀਡ-ਬਾਲਜ਼ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਹ ਸੀਡ-ਬਾਲਜ਼ ਸਾਂਝੀਆਂ ਥਾਵਾਂ/ਨਹਿਰਾਂ/ਸੜਕਾਂ ਕੰਢੇ ਲਗਾਉਣ ਲਈ ਮੁਫ਼ਤ ਵੰਡੀਆਂ ਜਾਣੀਆਂ ਹਨ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਇਥੋਂ ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਨੇੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਵਰਨ ਸਿੰਘ ਮਾਨ ਦੀ ਮੌਜੂਦਗੀ ਵਿਚ ਕੀਤੀ।