ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਅਗਸਤ
ਇਥੇ ਕਾਂਗਰਸ ਪਾਰਟੀ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਪਿੰਡ ਝੁੱਗੀਆਂ ਵਿੱਚ ਝੁੱਗੀਆਂ ਤੋਂ ਪਿਹੋਵਾ ਸੜਕ ਤੱਕ ਬਣਨ ਵਾਲੀ ਸੜਕ ਦੇ ਕੰਮ ਸ਼ਰੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਨੂੰਨ ਜਿੰਨਾਂ ਚਿਰ ਕੇਂਦਰ ਵਾਪਸ ਨਹੀਂ ਲੈਂਦਾ ਉਨਾਂ ਚਿਰ ਕਿਸਾਨਾਂ ਕੋਲੋਂ ਵੋਟ ਮੰਗਣ ਨਹੀਂ ਜਾਵਾਂਗੇ ਅਤੇ ਕਿਸਾਨਾਂ ਦੀ ਲੜਾਈ ਵਿੱਚ ਪੂਰਾ ਸਹਿਯੋਗ ਦੇਵਾਂਗੇ। ਦੱਸਣਯੋਗ ਹੈ ਕਿ ਪਿੰਡ ਝੁੱਗੀਆਂ ਤੋਂ ਪਿਹੋਵਾ ਰੋਡ ਤੱਕ 6.62 ਕਿਲੋਮੀਟਰ ਲੰਮੀ ਸੜਕ ਬਣੇਗੀ। ਇਸ ਤੋਂ ਇਲਾਵਾ 65 ਲੱਖ ਦੀ ਲਾਗਤ ਨਾਲ ਬਿੰਜਲ ਤੋਂ ਪਟਿਆਲਾ-ਪਹੇਵਾ ਸੜਕ ਤੱਕ ਨਵੀਂ ਸੜਕ ਬਣਾਈ ਜਾਵੇਗੀ ਅਤੇ ਮੀਰਾਂਪੁਰ ਤੋਂ ਹਰਿਆਣਾ ਬਾਰਡਰ ਤੱਕ 15 ਕੁ ਕਿਲੋਮੀਟਰ ਸੜਕ ’ਤੇ 38 ਕਰੋੜ ਰੁਪਏ ਖਰਚ ਕੇ ਨਵੀਂ ਤੇ ਚੌੜੀ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਜੋਗਿੰਦਰ ਸਿੰਘ ਕਾਕੜਾ, ਗੁਰਮੇਲ ਸਿੰਘ ਫਰੀਦਪੁਰ, ਰਿੰਕੂ ਮਿੱਤਲ, ਰਮੇਸ਼ ਲਾਂਬਾ, ਧਰਮਿੰਦਰ ਸਿੰਘ ਮਸ਼ੀਂਗਣ, ਗੁਰਨਾਮ ਸਿੰਘ ਸਰਪੰਚ ਮਸੀਂਗਣ, ਦਰਸ਼ਨ ਬਧਵਾਰ ਆਦਿ ਵੀ ਮੌਜੂਦ ਸਨ।