ਪੱਤਰ ਪ੍ਰੇਰਕ
ਦੇਵੀਗੜ੍ਹ, 2 ਜੁਲਾਈ
ਸੜਕ ਹਾਦਸੇ ’ਚ ਅੱਜ ਦੁਪਹਿਰ ਬਾਅਦ ਨੌਜਵਾਨ ਤੇ ਲੜਕੀ ਦੀ ਮੌਤ ਹੋ ਗਈ। ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਅਨੁਸਾਰ ਦੇਵੀਗੜ੍ਹ ਤੋਂ ਪਟਿਆਲਾ ਮਾਰਗ ’ਤੇ ਪਿੰਡ ਗੁਥਮੜਾ ਦੀ ਨਰਸਰੀ ਨੇੜੇ ਪਟਿਆਲਾ ਵੱਲੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ ਲੜਕਾ ਅਤੇ ਲੜਕੀ ਸਾਹਮਣੇ ਤੋਂ ਆਉਂਦੇ ਸੀਮਿੰਟ ਦੇ ਭਰੇ ਟਿੱਪਰ ਨਾਲ ਟਕਰਾ ਗਏ।
ਇਨ੍ਹਾਂ ਵਿੱਚੋਂ ਅੰਗਰੇਜ਼ ਸਿੰਘ (26) ਪੁੱਤਰ ਜੀਤ ਸਿੰਘ ਵਾਸੀ ਪਿੰਡ ਚਪਰਾਹੜ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਲੜਕੀ ਜਿਸ ਦਾ ਨਾਂ ਮੋਨਿਕਾ (18) ਪੁੱਤਰੀ ਨੈਬ ਸਿੰਘ, ਨੂੰ ਹਸਪਤਾਲ ਲਿਜਾਂਦਿਆਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਇਹ ਦੋਵੇਂ ਚਚੇਰੇ ਭੈਣ ਭਰਾ ਸਨ। ਪੁਲੀਸ ਨੇ ਇਸ ਸਬੰਧੀ ਟਿੱਪਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।