ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਪਰੈਲ
ਕਰੋਨਾ ਦੇ ਵੱਧਦੇ ਪ੍ਰਕੋਪ ਦੇ ਚੱਲਦਿਆਂ, ਕਰੋਨਾ ਵੈਕਸੀਨ ਟੀਕਾ ਕਰਨ ’ਤੇ ਵੀ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਥੇ ਸਥਿਤ ‘ਦੀ ਸੈਂਟਰਲ ਕੋਆਪਰੇਟਿਵ ਬੈਂਕ ਪਟਿਆਲਾ’ ਵਿਖੇ ਮੁਲਾਜ਼ਮ ਆਗੂ ਅਜਨੀਸ਼ ਕੁਮਾਰ ਤੇ ਹੋਰਾਂ ਦੀ ਅਗਵਾਈ ਹੇਠਾਂ ਕੈਂਪ ਲਵਾਇਆ ਗਿਆ ਜਿਸ ਦੌਰਾਨ ਦੋ ਸੌ ਤੋਂ ਵੀ ਵੱਧ ਵਿਅਕਤੀਆਂ ਨੇ ਕਰੋਨਾ ਵੈਕਸੀਨ ਦੇ ਟੀਕੇ ਲਵਾਏ।
ਮੁਲਾਜ਼ਮ ਆਗੂ ਅਜਨੀਸ਼ ਕੁਮਾਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮੇਅਰ ਸੰਜੀਵ ਬਿੱਟੂ ਅਤੇ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਕੀਤਾ। ਬੈਂਕ ਦੇ ਡਿਪਟੀ ਰਜਿਸਟਰਾਰ ਸਰਵੇਸ਼ਵਰ ਮੋਹੀ, ਐਮ.ਡੀ ਗੁਰਬਾਜ਼ ਸਿੰਘ, ਬੈਕ ਦੇ ਮੁਲਾਜ਼ਮ ਜਥੇਬਦੀ ਦੇ ਪ੍ਰਧਾਨ ਅਜਨੀਸ਼ ਕੁਮਾਰ ਸਮੇਤ ਸਹਿਕਾਰੀ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸਿੱਧੂ (ਕਰਨ ਕੌਲੀ) ਮੌਜੂਦ ਸਨ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹੇ ਭਰ ’ਚ ਕੋਵਿਡ ਟੀਕਾਕਰਨ ਦੀ ਗਿਣਤੀ ਦੋ ਲੱਖ ਨੂੰ ਵੀ ਪਾਰ ਕਰ ਗਈ ਹੈ।