ਸਨੌਰ:
ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੇ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਲਈ ਸੂਬੇ ਦੀਆਂ ਸਮੂਹ ਪ੍ਰਮੁੱਖ ਸਿਆਸੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਨੌਰ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ’ਤੇ ਕੱਟ ਲਗਾ ਕੇ ਕਿਸਾਨਾ ਦੀ ਸਿੱਧੀ ਆਰਥਿਕ ਲੁੱਟ ਵੀ ਕੀਤੀ ਜਾ ਰਹੀ ਹੈ। ਉਪਰੋਂ ਡੀਏਪੀ ਖਾਦ ਦਾ ਸੰਕਟ ਹੋਰ ਵੀ ਵੱਡੀ ਮਾਰ ਬਣਕੇ ਉਭਰਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਠੋਸ ਹੱਲ ਦੀ ਵਜਾਏ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਇੱਕ ਦੂਜੀ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ, ਉਥੇ ਹੀ ਵਿਰੋਧੀ ਸਿਆਸੀ ਧਿਰਾਂ ਵੀ ਕੇਵਲ ਦੂਸ਼ਣਬਾਜੀ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਚੰਦੂਮਾਜਰਾ ਨੇ ਸਨੌਰ, ਬਲਬੇੜਾ ਤੇ ਦੌਣ ਕਲਾਂ ਸਮੇਤ ਹੋਰ ਮੰਡੀਆਂ ਦਾ ਦੌਰਾ ਵੀ ਕੀਤਾ। -ਖੇਤਰੀ ਪ੍ਰਤੀਨਿਧ