ਪੱਤਰ ਪ੍ਰੇਰਕ
ਦੇਵੀਗੜ੍ਹ, 10 ਨਵੰਬਰ
ਥਾਣਾ ਜੁਲਕਾਂ ਅਧੀਨ ਪਿੰਡ ਰੌਸ਼ਨਪੁਰ ਨੇੜੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਅਧੀਨ ਪਿੰਡ ਰੋਸ਼ਨਪੁਰ ਦੇ ਵਸਨੀਕ ਜਸਵੰਤ ਸਿੰਘ ਪੁੱਤਰ ਰਾਮ ਰਤਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਜਸਵੀਰ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਰੋਸ਼ਨਪੁਰ ਨੇੜੇ ਜਾ ਰਿਹਾ ਸੀ ਕਿ ਇੱਕ ਕਾਰ ਦੇ ਨਾ ਮਲੂਮ ਡਰਾਈਵਰ ਨੇ ਆਪਣੀ ਕਾਰ ਉਸਦੇ ਭਰਾ ਦੇ ਮੋਟਰਸਾਈਕਲ ਵਿੱਚ ਤੇਜ਼ ਰਫਤਾਰ ਨਾਲ ਮਾਰੀ। ਇਸ ਕਾਰਨ ਉਸਦੇ ਭਰਾ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਜੁਲਕਾਂ ਦੀ ਪੁਲੀਸ ਨੇ ਨਾਂ ਮਾਲੂਮ ਡਰਾਈਵਰ ਵਿਰੁਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਤਰ ਦਿੱਤੀ ਹੈ।