ਪੱਤਰ ਪ੍ਰੇਰਕ
ਸਮਾਣਾ, 13 ਨਵੰਬਰ
ਐਸਡੀਐਮ ਸਮਾਣਾ ਸਵਾਤੀ ਟਿਵਾਣਾ ਅਤੇ ਡੀ.ਐਸ.ਪੀ. ਜਸਵਿੰਦਰ ਸਿੰਘ ਚਾਹਲ ਨੇ ਕਿਸਾਨਾਂ ਅਤੇ ਸ਼ਹਿਰ ਦੇ ਖਾਦ ਵਿਕ੍ਰੇਤਾਵਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਡੀ.ਏ.ਪੀ. ਦੀ ਘਾਟ ਨੂੰ ਵੇਖਦਿਆਂ ਹਰ ਕਿਸਾਨ ਨੂੰ 5 ਥੈਲੇ ਡੀ.ਏ.ਪੀ. ਖਾਦ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਤਹਿਸੀਲਦਾਰ ਸਮਾਣਾ ਗੁਰਲੀਨ ਕੌਰ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਜਸਪ੍ਰੀਤ ਸਿੰਘ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਨੀਸ਼ ਮੰਗਲਾ ਵੀ ਹਾਜ਼ਰ ਸਨ। ਇਹ ਵੀ ਫੈਸਲਾ ਕੀਤਾ ਗਿਆ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਪਹਿਲ ਦੇ ਅਧਾਰ ’ਤੇ ਖਾਦ ਦਿੱਤੀ ਜਾਵੇ।