ਪਟਿਆਲਾ: ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵੱਲੋਂ ਗੁਣਾ ਦੇ ਭੰਡਾਰ ਸੁਹਾਂਜਣਾ ਦੇ ਪੌਦੇ ਘਰ ਘਰ ਜਾ ਕੇ ਵੰਡੇ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਗਰੁੱੱਪ ਨੇ ਅੱਜ ਪਟਿਆਲਾ ਦੇ ਡਵੀਜਨਲ ਕਮਿਸ਼ਨਰ ਚੰਦਰ ਗੈਂਂਦ ਦੇ ਘਰ ਤੋਂ ਕੀਤੀ। ਇਸ ਦੌਰਾਨ ਗਰੁੱਪ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਸਲਾਹਕਾਰ ਐਡਵੋਕੇਟ ਰਾਕੇਸ਼ ਵਧਵਾਰ ਨੇ ਸੁਹਾਂਜਣਾ ਦਾ ਪਹਿਲਾ ਪੌਦਾ ਕਮਿਸ਼ਨਰ ਨੂੰ ਸੌਂਪਿਆ। ਕਮਿਸ਼ਨਰ ਨੇ ਸੰਸਥਾ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਧਾਨ ਡਾ. ਰਾਕੇਸ਼ ਵਰਮੀ, ਸਾਬਕਾ ਰੇਲਵੇ ਅਫ਼ਸਰ ਕਰਤਾਰ ਸਿੰਘ 83 ਸਾਲ ਦੀ ਉਮਰ ਵਿਚ ਵੀ ਸੁਹਾਂਞਣਾ ਦਾ ਫਾਇਦਾ ਲੈ ਰਹੇ ਹਨ। ਡਾ. ਰਾਕੇਸ਼ ਵਰਮੀ ਨੇ ਕਿਹਾ ਕਿ ਸੁਹਾਂਜਣਾ ਦੇ ਪੌਦੇ ਸੰਸਥਾ ਵੱਲੋਂ ਮੁਫ਼ਤ ’ਚ ਲੋਕਾਂ ਨੂੰ ਘਰ ਘਰ ਜਾ ਕੇ ਵੰਡੇ ਜਾਣਗੇ। -ਖੇਤਰੀ ਪ੍ਰਤੀਨਿਧ