ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 25 ਫਰਵਰੀ
ਸ਼ਹੀਦ ਊਧਮ ਗਰੁੱਪ ਆਫ਼ ਇੰਸਟੀਚਿਊਸਨਜ਼ ਮਹਿਲਾਂ ਚੌਕ ਵਿੱਚ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਚੌਥਾ ਗ਼ਜ਼ਲ ਸੰਗ੍ਰਹਿ ‘ਖ਼ਸ਼ਬੋ ਦਾ ਕੁਨਬਾ’ ਰਿਲੀਜ਼ ਕੀਤਾ ਗਿਆ। ਇਹ ਰਸਮ ਗੀਤਕਾਰ ਬਚਨ ਬੇਦਿਲ ਨੇ ਅਦਾ ਕੀਤੀ। ਪੁਸਤਕ ਦੇ ਲੋਕ ਅਰਪਣ ਮੌਕੇ ਕਾਲਜ ਕਮੇਟੀ ਦੇ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ, ਕੈਪਟਨ ਹਰਜੀਤ ਸਿੰਘ ਯਾਦਗਾਰੀ ਟਰੱਸਟ ਸੰਗਰੂਰ ਦੇ ਚੇਅਰਮੈਨ ਜਗਮੇਲ ਸਿੱਧੂ ਅਤੇ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਕੁਲਵੰਤ ਕੌਰ ਵੀ ਹਾਜ਼ਰ ਸਨ। ਬਚਨ ਬੇਦਿਲ ਨੇ ਚੌਹਾਨ ਨੂੰ ਪੰਜਾਬੀ ਗ਼ਜ਼ਲ ਦੀ ਅਗਲੀ ਕਤਾਰ ਦਾ ਗ਼ਜ਼ਲਕਾਰ ਦੱਸਿਆ। ਜ਼ਿਕਰਯੋਗ ਹੈ ਕਿ ਚੌਹਾਨ ਨੇ ਨਾਵਲ, ਕਹਾਣੀ ਬਾਲ ਸਾਹਿਤ ਦੀ ਰਚਨਾਕਾਰੀ ਦੇ ਖੇਤਰ ਵਿਚ ਵੀ ਜ਼ਿਕਰਯੋਗ ਕੰਮ ਕੀਤਾ ਹੈ। ਚੌਹਾਨ ਨੇ ਦੱਸਿਆ ਕਿ ਇਸ ਗ਼ਜ਼ਲ ਸੰਗ੍ਰਹਿ ਵਿੱਚ ਉਨ੍ਹਾਂ ਦੀਆਂ ਪਿਛਲੇ 12 ਸਾਲਾ ਦੌਰਾਨ ਲਿਖੀਆਂ ਗਜ਼ਲਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।