ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਇਗਲੈਂਡ ਵਿੱਚ ਪਈਆਂ ਵਸਤਾਂ ਮੰਗਵਾਉਣ ਲਈ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੱਤਰ ਲਿਖਿਆ ਹੈ। ਇਸ ਸਬੰਧੀ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਸਕੱਤਰ ਵਿਸ਼ਵਕਾਂਤ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਵਿਚ ਫਾਂਸੀ ਲਗਾ ਦਿੱਤੀ ਗਈ ਸੀ ਅਤੇ ਊਧਮ ਸਿੰਘ ਦਾ ਕਾਫੀ ਸਾਰਾ ਸਾਮਾਨ ਹਾਲੇ ਵੀ ਲੰਡਨ ਜੇਲ੍ਹ ਦੇ ਰਿਕਾਰਡ ਰੂਮ ਵਿਚ ਪਿਆ ਹੈ। ਆਗੂਆਂ ਨੇ ਕਿਹਾ ਕਿ ਸ਼ਹੀਦ ਦੀ ਯਾਦ ਵਿਚ ਸੁਨਾਮ ਵਿੱਚ ਆਜਇਬਘਰ ਬਣ ਚੁੱਕਾ ਹੈ ਅਤੇ ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਸ਼ਹੀਦ ਊਧਮ ਸਿੰਘ ਦਾ ਲੰਡਨ ਵਿਚ ਪਿਆ ਪਿਸਤੌਲ, ਡਾਇਰੀ 1939, ਡਾਇਰੀ 1940, ਚਾਕੂ, ਕੱਪੜੇ ਅਤੇ ਕਈ ਹੋਰ ਅਹਿਮ ਦਸਤਾਵੇਜ਼ ਲਿਆ ਕੇ ਮਿਉਜ਼ੀਅਮ ਵਿੱਚ ਰੱਖੇ ਜਾਣ।