ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਪਟਿਆਲਾ ਦੇ ਕੁਝ ਨੌਜਵਾਨਾਂ ਨੇ ਅੱਜ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਰੋਸ ਵਜੋਂ ਲੀਲਾ ਭਵਨ ਸਥਿਤ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਤੇ ਇਨ੍ਹਾਂ ਹੋਰ ਸਾਥੀਆਂ ਖ਼ਿਲਾਫ਼ ਫੁਹਾਰਾ ਚੌਕ ਵਿੱਚ ਮੁਜ਼ਾਹਰਾ ਕੀਤਾ। ਪੀੜਤ ਜਤਿਨ ਸ਼ਰਮਾ, ਸੁਖਜੀਤ ਸਿੰਘ, ਰਾਣਾ, ਗੁਰਵਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕਥਿਤ ਕੰਪਨੀ ਦੇ ਮਾਲਕਾਂ ਅਤੇ ਇਸ ਦੇ ਹਿੱਸੇਦਾਰਾਂ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਪੜ੍ਹਾਈ ਲਈ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਪਰ ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਨਾਂ ਤਾਂ ਬਾਹਰ ਭੇਜਿਆ ਤੇ ਨਾਂ ਹੀ ਉਸ ਦਾ ਵੀਜ਼ਾ ਲਵਾ ਕੇ ਦਿੱਤਾ। ਦੂਜੇ ਪਾਸੇ ਇਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੀ ਇਕ ਲੜਕੀ ਨੇ ਕਿਹਾ ਕਿ ਪਹਿਲਾਂ ਵੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੁਝ ਵੀ ਨਹੀਂ ਸੀ ਮਿਲਿਆ। ਇਹ ਪ੍ਰਦਰਸ਼ਨ ਕਿਸੇ ਦੀ ਸ਼ਹਿ ’ਤੇ ਕੀਤਾ ਗਿਆ ਹੈ।