ਘਨੌਰ:
ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ 28 ਅਕਤੂਬਰ ਨੂੰ ਹੋਣ ਵਾਲੀ ਚੋਣ ਦੌਰਾਨ ਸੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਮੁੜ ਪ੍ਰਧਾਨ ਬਣਨਗੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲਾਛੜੂ ਨੇ ਆਖਿਆ ਕਿ ਭਾਵੇਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵਧੇਰੇ ਦਮਗਜ਼ੇ ਮਾਰ ਰਹੇ ਹਨ, ਪਰ 28 ਤਾਰੀਕ ਦੀ ਦੁਪਹਿਰ ਇਨ੍ਹਾਂ ਲਈ ਨਮੋਸ਼ੀ ਭਰੀ ਸਾਬਤ ਹੋਵੇਗੀ। -ਖੇਤਰੀ ਪ੍ਰਤੀਨਿਧ