ਪੱਤਰ ਪ੍ਰੇਰਕ
ਦੇਵੀਗੜ੍ਹ, 19 ਫਰਵਰੀ
ਸਿਵਲ ਸਰਜਨ (ਪਟਿਆਲਾ) ਡਾ. ਰਮਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜੈਦੀਪ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਦੂਧਨਸਾਧਾਂ ਵਿੱਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਸਪੈਸ਼ਲ ਕੈਂਪ ਲਗਾਇਆ ਗਿਆ। ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਵਿਧਾਇਕ ਹਲਕਾ ਸਨੌਰ ਵੱਲੋਂ ਹਰਦੇਵ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ ਅਤੇ ਹਰਵਿੰਦਰ ਸਿੰਘ ਬੱਬੂ ਨੇ ਵੀ ਸ਼ਿਰਕਤ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾ. ਜੈਦੀਪ ਭਾਟੀਆ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਡਾ. ਅਨੁਜ ਬਾਂਸਲ ਬੱਚਿਆਂ ਦੇ ਮਾਹਿਰ, ਡਾ. ਮਨਪ੍ਰੀਤ ਕਪੂਰ ਮੈਡੀਸਨ ਦੇ ਮਾਹਿਰ, ਡਾ. ਕਮਲਦੀਪ ਸਿੰਘ ਅੱਖਾਂ ਦੇ ਮਾਹਿਰ, ਡਾ. ਨਿਰਮਲ ਦਾਸ ਹੱਡੀਆਂ ਦੇ ਮਾਹਿਰ, ਡਾ. ਅਭਿਨਵ ਸ਼ਰਮਾ ਮਨੋਚਿਕਿਤਸਕ, ਡਾ. ਗਗਨਦੀਪ ਕੌਰ ਈ.ਐਨ.ਟੀ. ਮਾਹਿਰ, ਸੰਗੀਤਾ ਅਤੇ ਹਰਜੀਤ ਸਿੰਘ ਦੋਵੇਂ ਕੰਪਿਊਟਰ ਆਪ੍ਰੇਟਰ, ਅਨੀਤਾ ਖੰਨਾ ਅਪਥਾਲਮਿਕ ਅਫਸਰ ਪਹੁੰਚੇ ਜਿਨ੍ਹਾਂ ਵੱਲੋਂ ਲੋੜਵੰਦ ਵਿਅਕਤੀਆਂ ਦਾ ਚੈੱਕਆੱਪ ਕਰਨ ਉਪਰੰਤ ਅੰਗਹੀਣਤਾ ਸਰਟੀਫਿਕੇਟ ਬਣਾਏ ਜਾਣਗੇ। ਗੁਰਵਿੰਦਰ ਸਿੰਘ ਬਲਾਕ ਪਸਾਰ ਸਿਖਿਆਕਾਰ ਨੇ ਸਿਖਿਆ ਵਿਭਾਗ ਵਲੋ ਕੀਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨਾ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 16 ਲੋੜਵੰਦਾਂ ਨੇ ਫਾਇਦਾ ਉਠਾਇਆ।