ਪੱਤਰ ਪ੍ਰੇਰਕ
ਦੇਵੀਗੜ੍ਹ, 10 ਜਨਵਰੀ
ਹਲਕਾ ਸਨੌਰ ਦੇ ਪਿੰਡ ਅਦਾਲਤੀਵਾਲਾ ਤੋਂ ਦਰਜਨਾਂ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਅਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਹਲਕਾ ਸਨੌਰ ਤੋਂ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਮੇਰਾ ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸਾਹਿਬ ਸਿੰਘ ਅਦਾਲਤੀਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਪਠਾਣਮਾਜਰਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਹਲਕੇ ਸਨੌਰ ਤੋਂ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਆਗੂ ਵੱਡੀ ਗਿਣਤੀ ’ਚ ਆਪ ਪਾਰਟੀ ਦਾ ਪੱਲਾ ਫੜਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਹੋਰ ਪਾਰਟੀਆਂ ਚ ਕੇਵਲ ਪੁੱਤਰਾਂ ਨੂੰ ਕੁਰਸੀਆਂ ਦਿੱਤੀਆਂ ਜਾਂਦੀਆਂ ਹਨ, ਆਮ ਵਰਕਰਾਂ ਨੂੰ ਨਹੀਂ ਸਗੋਂ ਆਮ ਵਰਕਰਾਂ ਨੂੰ ਤਾਂ ਸਿਰਫ ਭੀੜ ਇਕੱਠੀ ਕਰਨ ਲਈ ਰੱਖਿਆ ਜਾਂਦਾ ਹੈ। ਇਸ ਮੌਕੇ ਮਨਜੀਤ ਸਿੰਘ, ਦੇਸੂ, ਸੋਨੂੰ, ਬੰਟੀ, ਭੀਮ, ਬੱਲਾ ਸਿੰਘ, ਨਵਜੋਤ ਸਿੰਘ ਖਾਟਕਾਂ, ਕਾਲਾ ਸਿੰਘ ਫੌਜੀ, ਸਾਹਿਬ ਸਿੰਘ, ਰਣਜੀਤ ਸਿੰਘ ਅਤੇ ਬੂਟਾ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ ’ਚ ਲੋਕ ਸ਼ਾਮਲ ਸਨ।