ਪੱਤਰ ਪ੍ਰੇਰਕ
ਸਮਾਣਾ, 19 ਜੁਨ
ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੇ ਸਮਰਥਕਾਂ ਨਾਲ ਸਤੀ ਮੰਦਰ, ਬਿਰਧ ਆਸ਼ਰਮ ਸਮਾਣਾ ਦਾ ਦੌਰਾ ਕਰਕੇ ਬਿਰਧ ਆਸ਼ਰਮ ’ਚ ਸਥਿਤ ਸਵਰਗੀ ਸਾਧੂਰਾਮ ਹੈੱਡ ਮਾਸਟਰ ਜੀ ਦੀ ਮੂਰਤੀ ’ਤੇ ਫੁੱਲ ਮਾਲਾ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਪਾਰਕ ਵਿੱਚ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਇੱਕ ਪੌਦਾ ਲਗਾਇਆ ਤੇ ਕੇਕ ਵੀ ਕੱਟਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣੀ ਇਹ ਸੰਸਥਾ ਹਰਿਆਲੀ ਤੇ ਸਫਾਈ ਪੱਖੋਂ ਜਿੱਥੇ ਬਿਹਤਰ ਹੈ, ਉਸ ਦੇ ਨਾਲ ਹੀ ਸੰਸਥਾ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਸਹੀ ਵਾਤਾਵਰਨ ਦੇਣ ਲਈ ਹਰਿਆਲੀ ਹੀ ਹਰਿਆਲੀ ਕੀਤੀ ਹੋਈ ਹੈ। ਜੋ ਅੱਜ ਦੇ ਸਮੇਂ ਲਈ ਸਲਾਘਾਯੋਗ ਹੈ।
ਇਸ ਮੌਕੇ ਉਨ੍ਹਾਂ ਨਾਲ ਰਛਪਾਲ ਸਿੰਘ ਜੌੜਾਮਾਜਰਾ, ਸੁਨੀਲ ਬੱਬਰ, ਮਨੂ ਸ਼ਰਮਾ, ਪਵਨ ਸ਼ਾਸਤਰੀ, ਨਵੀਨ ਸਿੰਗਲਾ, ਟਿੰਕਾ ਗਾਜੇਵਾਸ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।