ਖੇਤਰੀ ਪ੍ਰਤੀਨਿਧ
ਪਟਿਆਲਾ, 13 ਸਤੰਬਰ
ਡਾ. ਜਸ਼ਨਦੀਪ ਸਿੰਘ ਸੰਧੂ ਪੰਜਾਬੀ ਯੂਨੀਵਰਸਿਟੀ ਦੇ ‘ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ’ ਦੇ ਮੁਖੀ ਬਣਾਏ ਗਏ ਹਨ। ਉਨ੍ਹਾਂ ਨਵੇਂ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ। ਇਸ ਮੌਕੇ ਵਿਭਾਗ ਦੇ ਸਾਬਕਾ ਮੁਖੀ ਡਾ. ਦਲਜੀਤ ਸਿੰਘ, ਡਾ. ਬਲਰਾਜ ਸਿੰਘ ਬਰਾੜ, ਡਾ. ਸੰਦੀਪ ਕੌਰ, ਡਾ. ਪਰਨੀਤ ਕੌਰ ਢਿੱਲੋਂ ਤੋਂ ਇਲਾਵਾ ਡਾ. ਜਸਦੀਪ ਸਿੰਘ ਤੂਰ, ਇਕਨਾਮਿਕਸ ਵਿਭਾਗ ਉਚੇਚੇ ਤੌਰ ’ਤੇ ਜੁਆਇਨ ਕਰਵਾਉਣ ਲਈ ਪਹੁੰਚੇ। ਇਸ ਸਮੇਂ ਵਿਭਾਗ ਦਾ ਸਮੂਹ ਨਾਨ ਟੀਚਿੰਗ ਸਟਾਫ ਵੀ ਮੌਜੂਦ ਸੀ। ਜ਼ਿਕਰਯੋਗ ਹੈ ਕਿ ਡਾ. ਜਸ਼ਨਦੀਪ ਸੰਧੂ 18 ਸਾਲਾਂ ਤੋਂ ਵਿਭਾਗ ਵਿਖੇ ਪੜ੍ਹਾ ਰਹੇ ਹਨ। ਡਾ. ਸੰਧੂ ਦੇ 20 ਤੋਂ ਵੱਧ ਰਿਸਰਚ ਪੇਪਰ ਪ੍ਰਸਿੱਧ ਜਨਰਲ ਵਿੱਚ ਛਪੇ ਹਨ।