ਪੱਤਰ ਪ੍ਰੇਰਕ
ਪਟਿਆਲਾ, 21 ਅਪਰੈਲ
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿੱਚ ਅੱਜ ਨੁੱਕੜ ਨਾਟਕ ‘ਨਾਰਕੋ ਟੈਸਟ’ ਖੇਡਿਆ ਗਿਆ। ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਨੇ ਨਾਟਕ ਮੰਡਲੀ ਦਾ ਸਵਾਗਤ ਕੀਤਾ। ਸਰਵਜੀਤ ਸਵਾਮੀ ਦਾ ਲਿਖਿਆ ਤੇ ਸੰਨੀ ਸਿੱਧੂ ਦੁਆਰਾ ਨਿਰਦੇਸ਼ਤ ‘ਨਾਰਕੋ ਟੈੱਸਟ’ ਬਹੁਪਰਤੀ ਵਿਸ਼ੇ ਵਾਲਾ ਨਾਟਕ ਸੀ, ਜਿਸ ਵਿੱਚ ਅਦਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਰਾਹੀਂ ਸਾਡੇ ਦੇਸ਼ ਦੇ ਸਮਾਜਿਕ ਢਾਂਚੇ ’ਚ ਫੈਲੀਆਂ ਕੁਰੀਤੀਆਂ ਨੂੰ ਬੇਨਕਾਬ ਕੀਤਾ ਅਤੇ ਇਨ੍ਹਾਂ ’ਤੇ ਡੂੰਘਾ ਵਿਅੰਗ ਵੀ ਕਸਿਆ। ਮਦਾਰੀ ਤੇ ਜਮੂਰੇ ਦਰਮਿਆਨ ਸੰਵਾਦਾਂ ਰਾਹੀਂ ਇਹ ਨਾਟਕ ਅੱਗੇ ਵਧਦਾ ਹੈ ਤੇ ਅਖੀਰ ’ਚ ਲੋਕਾਂ ਨੂੰ ਜਾਗਰੂਕ ਹੋਣ ਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਉਣ ਦਾ ਹੋਕਾ ਦਿੰਦਾ ਹੈ।
ਨਾਟਕ ਬਾਰੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਕਲਾਕਾਰ ਸੰਨੀ ਸਿੱਧੂ, ਨਵਤੇਜ ਤੇਜਾ ਤੇ ਮੁਖਵਿੰਦਰ ਮੁਖੀ ਨੂੰ ਸਨਮਾਨਿਤ ਕੀਤਾ। ਮੰਚ ਸੰਚਾਲਨ ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਨੇ ਬਾਖ਼ੂਬੀ ਕੀਤਾ।