ਪਟਿਆਲਾ: ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ 237ਵਾਂ ਨਾਟਕ ਮੇਲਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਪ੍ਰਕਾਸ਼ ਪੂਰਬ ਨੂੰ ਸਮਰਪਿਤ ਬਾਰਾਂਦਰੀ ਬਾਗ਼ ਵਿੱਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਮਹਿੰਦਰਾ ਕਾਲਜ ਦੇ ਸਾਬਕਾ ਪ੍ਰੋਫੈਸਰ ਸੁਭਾਸ਼ ਸ਼ਰਮਾ ਸਨ। ਨਟਾਸ ਡਾਇਰੈਕਟਰ ਪ੍ਰਾਣ ਸਭਰਵਾਲ ਨੇ ਤਿੰਨ ਸ਼ਖ਼ਸੀਅਤਾਂ ਗਾਇਕ-ਲੇਖਕ ਇੰਜਨੀਅਰ ਸੁਭਾਸ਼ ਮਲਿਕ, ਆਰਕੀਟੈਕਟ ਬੇਦੀ ਜਗਮੋਹਨ ਸਿੰਘ ਅਤੇ ਗਾਇਕ-ਅਦਾਕਾਰ ਗਿੱਲ ਦੀਪ ਨੂੰ ਸਨਮਾਨਿਤ ਕੀਤਾ। ਗਾਇਕ ਕਮਲਜੀਤ, ਹਰਪਾਲ ਮਾਨ ਅਤੇ ਉਪਰੋਕਤ ਗਾਇਕਾਂ ਨੇ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹਿਆਂ। ਨਾਟਕ ‘ਲੱਖੀ ਸ਼ਾਹ ਵਣਜਾਰਾ’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। -ਪੱਤਰ ਪ੍ਰੇਰਕ