ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਅਪਰੈਲ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ-ਚਰਚਾ ਅਤੇ ਨਾਟਕ ਕਰਵਾਇਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਵੀ ਸ਼ਾਮਲ ਹੋਏ। ਪ੍ਰੋਗਰਾਮ ਦੀ ਭੂਮਿਕਾ ਵਿੱਚ ਅਰਸ ਰੰਡਿਆਲਾ ਨੇ ਮੌਜੂਦਾ ਸਮੇਂ ਵਿੱਚ ਬਾਬਾ ਸਾਹਿਬ ਦੇ ਵਿਚਾਰਾਂ ਦੀ ਸਾਰਥਿਕਤਾ ਅਤੇ ਸਾਡੇ ਸਮਾਜ ’ਚ ਜਾਤੀ ਆਧਾਰਿਤ ਵਿਤਕਰੇ ਬਾਰੇ ਗੱਲਬਾਤ ਕੀਤੀ। ਰੈੱਡ ਆਰਟਸ ਦੀ ਟੀਮ ਵੱੱਲੋਂ ਡਾ.ਅੰਬੇਡਕਰ ਦੇ ਵਿਚਾਰਾਂ ਨਾਲ ਪਰਨਾਇਆ ਨਾਟਕ ‘ਸੇਰਨੀ ਦਾ ਦੁੱਧ’ ਪੇਸ਼ ਕੀਤਾ ਗਿਆ।