ਪੱਤਰ ਪ੍ਰੇਰਕ
ਘਨੌਰ, 25 ਦਸੰਬਰ
ਇੱਥੋਂ ਦੇ ਨੇੜਲੇ ਪਿੰਡ ਮੰਜੌਲੀ ਦੀ ਵਸਨੀਕ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਕਾਰ ਸਵਾਰ ਝਪਟ ਕੇ ਫਰਾਰ ਹੋ ਗਏ। ਗੁਰਮੇਲ ਕੌਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਕਸਬਾ ਘਨੌਰ ਦੇ ਬੈਂਕ ਵਿੱਚੋਂ ਆਪਣੀ ਪੈਨਸ਼ਨ ਲੈਣ ਆਈ ਸੀ। ਇਸੇ ਦੌਰਾਨ ਬੈਂਕ ਦੇ ਬਾਹਰ ਕਾਰ ਸਵਾਰ ਵਿਅਕਤੀਆਂ ਨੇ ਉਸ ਕੋਲੋਂ ਕਿਸੇ ਦੇ ਘਰ ਦਾ ਪਤਾ ਪੁੱਛਿਆ ਤਾਂ ਜਦੋਂ ਉਹ ਇਹ ਦੱਸਣ ਲਈ ਕਾਰ ਨੇੜੇ ਹੋਈ ਤਾਂ ਕਾਰ ਸਵਾਰਾਂ ਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਨਹਿਰੀ ਪੁਲ ਤੋਂ ਅੱਗੇ ਉਸ ਦੀਆਂ ਵਾਲੀਆਂ ਝਪਟ ਕੇ ਕਾਰ ਵਿੱਚੋਂ ਹੇਠਾਂ ਉਤਾਰ ਕੇ ਫਰਾਰ ਹੋ ਗਏ। ਇਸ ਸਬੰਧੀ ਘਨੌਰ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਸਹਾਇਕ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।