ਸਨੌਰ: ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਕਰ ਕੇ ਪ੍ਰਚਾਰ ਕਰਦਿਆਂ, ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਤੇ ਪਾਰਟੀ ਵਰਕਰਾਂ ਵੱਲੋਂ ਵੀ ਟੀਮਾਂ ਬਣਾ ਕੇ ਵੱਖ ਵੱਖ ਖੇਤਰਾਂ ਵਿਚ ਬਿਕਰਮ ਚਹਿਲ ਦੇ ਹੱਕ ਵਿੱਚ ਚੋਣ ਮੀਟਿੰਗਾਂ ਕੀਤੀਆਂ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਕਰ ਕੇ ਇਸ ਹਲਕੇ ’ਚ ਨਵਾਂ ਹੋਣ ਦੇ ਬਾਵਜੂਦ ਚਹਿਲ ਨੇ ਇਥੋਂ ਦੇ ਹਜ਼ਾਰਾਂ ਹੀ ਵੋਟਰਾਂ ਨੂੰ ਆਪਣੇ ਨਾਲ਼ ਜੋੜ ਰੱਖਿਆ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦੀ ਹਲਕੇ ’ਚ ਚਰਚਾ ਹੈ। -ਖੇਤਰੀ ਪ੍ਰਤੀਨਿਧ