ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਜੁਲਾਈ
ਸਥਾਨਕ ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਵਿੱਚ ‘ਡਾਇਮੰਡ ਮੈਮੋਰੀਅਲ ਚੈਰੀਟੇਬਲ ਟਰੱਸਟ ਪਟਿਆਲਾ’ ਦੇ ਸਹਿਯੋਗ ਨਾਲ ਹਰਬਲ ਗਾਰਡਨ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਹਰਬਲ ਪੌਦਿਆਂ ਦੇ ਨਾਲ-ਨਾਲ ਫਲਦਾਰ ਪੌਦੇ ਵੀ ਲਗਾਏ ਗਏ। ਟਰੱਸਟ ਦੇ ਚੇਅਰਮੈਨ ਪ੍ਰੋ. ਹਰਬੰਸ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਇਹ ਪੌਦੇ ਅਰਸ਼ਦੀਪ ਸਿੰਘ ਉਰਫ਼ ‘ਡਾਇਮੰਡ’ ਦੀ ਯਾਦ ਵਿੱਚ ਲਗਾਏ ਗਏ ਹਨ। ਇਸ ਦੇ ਨਾਲ ਹੀ ਸਟੇਟ ਬੈਂਕ ਆਫ਼ ਇੰਡੀਆ ਦੀ ਸਟੇਟ ਕਾਲਜ ਬਰਾਂਚ ਦੀ ਮੈਨੇਜਰ ਕਿ੍ਰਤਕਾ ਅਰੋੜਾ ਨੇ ਕਾਲਜ ਦੇ ਪਾਰਕ ਵਿੱਚ ਹੋਰ ਪੌਦੇ ਲਗਾਉਣ ਦੀ ਜ਼ਿੰਮੇਵਾਰੀ ਲਈ। ਇਸ ਮੌਕੇ ਪਿ੍ਰੰਸੀਪਲ, ਡਾ. ਪਰਮਿੰਦਰ ਸਿੰਘ ਨੇ ਸਾਰੇ ਹਾਜ਼ਰ ਸਟਾਫ਼ ਨੂੰ ਇੱਕ-ਇੱਕ ਹਰਬਲ ਬੂਟਾ ਲਾਉਣ ਅਤੇ ਉਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਕਿਰਨਜੀਤ ਕੌਰ, ਪ੍ਰੋ. ਸਤੀਸ਼ ਕੁਮਾਰ, ਡਾ. ਦੀਪਿਕਾ ਰਾਜਪਾਲ, ਪ੍ਰੋ. ਬਲਵਿੰਦਰ ਸਿੰਘ, ਸ੍ਰੀ ਰੁਪਿੰਦਰ ਸਿੰਘ (ਲਾਇਬ੍ਰੇਰੀਅਨ) ਅਤੇ ਗਰੀਨ ਬੈਲਟ ਦੇ ਇੰਚਾਰਜ ਡਾ. ਕੰਵਰ ਜਸਮਿੰਦਰਪਾਲ ਸਿੰਘ ਤੋਂ ਇਲਾਵਾ ਸ੍ਰੀ ਰਾਜੇਸ਼ ਰਾਣਾ, ਜਸਵਿੰਦਰ ਕੌਰ, ਚਰਨਜੀਤ ਕੌਰ ਅਤੇ ਹਰਦੀਪ ਕੌਰ (ਸਟੈਨੋ) ਨੇ ਵੀ ਬੂਟੇ ਲਗਾਏ।