ਪੱਤਰ ਪ੍ਰੇਰਕ
ਦੇਵੀਗੜ੍ਹ, 29 ਜੂਨ
ਇਸ ਵਾਰ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡਰੇਨ ਦੇ ਅਧਿਕਾਰੀਆਂ ਨੇ ਮੀਰਾਂਪੁਰ ਚੋਅ ਦੀ ਖੁਦਾਈ ਅਤੇ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਜੇਈ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮੀਰਾਂਪੁਰ ਚੋਆ ਦੀ ਖੁਦਾਈ ਪੋਕਲੇਨ ਮਸ਼ੀਨ ਨਾਲ ਸ਼ੁਰੂ ਕੀਤੀ ਗਈ ਹੈ। ਸਫਾਈ ਦਾ ਕੰਮ ਪਿੰਡ ਗਗਰੌਲਾ ਤੋਂ ਵੀ ਪਿਛੋਂ ਤੋਂ ਸ਼ੁਰੂ ਕੀਤਾ ਗਿਆ ਜੋ ਮੀਰਾਂਪੁਰ ਅਤੇ ਅਗਲੇ ਪਿੰਡਾਂ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਜਿੱਥੇ ਮਿੱਟੀ ਕੱਢਣ ਦੀ ਲੋੜ ਹੋਵੇਗੀ, ਉੱਥੇ ਮਿੱਟੀ ਕੱਢ ਕੇ ਕੰਢਿਆਂ ’ਤੇ ਲਗਾਈ ਜਾਵੇਗੀ ਅਤੇ ਜਿੱਥੇ ਕੰਢੇ ਛਾਂਗਣ ਦੀ ਲੋੜ ਹੋਈ, ਉੱਥੇ ਕੱਢੇ ਛਾਂਗੇ ਜਾਣਗੇ ਤਾਂ ਕਿ ਹੜ੍ਹਾਂ ਦੌਰਾਨ ਪਾਣੀ ਨਾ ਰੁਕ ਸਕੇ। ਉਨ੍ਹਾਂ ਦੱਸਿਆ ਕਿ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ, ਇਸ ਲਈ ਕੰਮ ਜੋਰਾਂ ਸ਼ੋਰਾਂ ਨਾਲ ਕਰਵਾਇਆ ਜਾ ਰਿਹਾ ਹੈ।