ਪਟਿਆਲਾ: ਫਾਇਰ ਬ੍ਰਿਗੇਡ ਪਟਿਆਲਾ ਵੱਲੋਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਚ ਫਾਇਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸਬ ਫਾਇਰ ਅਫਸਰ ਅਰਵਿੰਦਰ ਸਿੰਘ ਗਿੱਲ ਅਤੇ ਟੀਮ ਵੱਲੋਂ ਹਸਪਤਾਲ ਦੇ ਸਮੁੱਚੇ ਸਟਾਫ ਨੂੰ ਅੱਗ ਬੁਝਾਉਣ ਦੇ ਤਰੀਕਿਆਂ ਅਤੇ ਫਾਇਰ ਬ੍ਰਿਗੇਡ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਣੂ ਕਰਵਾਇਆ ਗਿਆ। ਸਬ ਫਾਇਰ ਅਫਸਰ ਨੇ ਦੱਸਿਆ ਕਿ ਪੈਟਰੋਲ, ਤੇਲ, ਗੈਸ, ਬਾਰੂਦ, ਬਿਜਲੀ ਜਲਣਸ਼ੀਲ ਪਦਾਰਥ ਹਨ। ਉਨ੍ਹਾਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਦੀ ਸਿਖਲਾਈ ਦਿੰਦਿਆਂ ਕਿਹਾ ਕਿ ਅੱਗ ਬੁਝਾਉਣ ਦੀ ਸੂਰਤ ਵਿੱਚ ਘਬਰਾਉਣਾ ਨਹੀਂ ਚਾਹੀਦਾ। ਇਸ ਦੌਰਾਨ ਸਮੁੱਚੇ ਹਸਪਤਾਲ ਸਟਾਫ਼ ਨੇ ਭਰੋਸਾ ਦਿਵਾਇਆ ਕਿ ਹਰੇਕ 4 ਮਹੀਨੇ ਮਗਰੋਂ ਫਾਇਰ ਸੇਫਟੀ ਫਸਟ ਏਡ ਦੀ ਸਿਖਲਾਈ ਕਰਵਾਈ ਜਾਵੇਗੀ। ਇਸ ਮੌਕੇ ਫ਼ਾਇਰਮੈਨ ਸਮਿਤ ਸ਼ਰਮਾ ਭਾਰਤ ਅਤੇ ਫਾਇਰਮੈਨ ਵਿਨੇ ਕੁਮਾਰ ਮੌਜੂਦ ਰਹੇ। -ਖੇਤਰੀ ਪ੍ਰਤੀਨਿਧ