ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਅਕਤੂਬਰ
ਇਥੇ ਮਾਤਾ ਚਤਿੰਨ ਕੌਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰੋ. ਸੰਤੋਖ ਕੌਰ ਨੇ ਆਪਣੀ ਮਾਤਾ ਚਤਿੰਨ ਕੌਰ ਦੀ ਯਾਦ ਵਿੱਚ 11ਵਾਂ ਅੱਖਾਂ ਦਾ ਮਫਤ ਚੈਕਅੱਪ ਲਗਵਾਇਆ।
ਕੈਂਪ ਦੇ ਮੁੱਖ ਮਹਿਮਾਨ ਡਾ. ਸੁਖਮੀਨ ਕੌਰ ਪ੍ਰਿੰਸੀਪਲ ਅਕਾਲ ਕਾਲਜ ਫਾਰ ਵਿਮੈਨ ਸੰਗਰੂਰ ਸਨ ਅਤੇ ਕੈਂਪ ਦੀ ਪ੍ਰਧਾਨਗੀ ਤ੍ਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਪਿੰਗਲਵਾੜਾ ਬ੍ਰਾਂਚ ਸੰਗਰੂਰ ਨੇ ਕੀਤੀ। ਦੋਵਾਂ ਸ਼ਖ਼ਸੀਅਤਾਂ ਨੇ ਕਿਹਾ ਕਿ ਪ੍ਰੋ. ਸੰਤੋਖ ਕੌਰ ਵੱਲੋਂ ਹਰ ਸਾਲ ਆਪਣੀ ਮਾਤਾ ਦੀ ਬਰਸੀ ਤੇ ਅੱਖਾਂ ਦਾ ਮੁਫਤ ਕੈਂਪ ਲਾਉਣ ਦਾ ਵਿਲੱਖਣ ਕਾਰਜ ਕੀਤਾ ਜਾ ਰਿਹਾ। ਕੈਂਪ ਦੌਰਾਨ ਮਾਹਰ ਡਾਕਟਰ ਨਿਧੀ ਗੁਪਤਾ ਦੀ ਦੇਖ ਰੇਖ ਹੇਠ 350 ਵਿਅਕਤੀਆਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ 27 ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ। ਡਾ. ਏਐੱਸ ਮਾਨ ਨੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਲਈ ਪ੍ਰੇਰਿਆ ਤੇ ਪਿੰਡ ਰੌਸ਼ਨਵਾਲਾ ਉਨ੍ਹਾਂ ਦਾ ਆਰਗੈਨਿਕ ਮਾਡਲ ਫਾਰਮ ਦੇਖਣ ਦੀ ਸਲਾਹ ਦਿੱਤੀ। ਇਸ ਮੌਕੇ ਤਿਰਲੋਚਨ ਸਿੰਘ ਚੀਮਾ ਨੇ 11 ਹਜ਼ਾਰ ਕੈਂਪ ਦੀ ਸਹਾਇਤਾ ਲਈ ਦਿੱਤੇ।