ਪਟਿਆਲਾ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਬਰਸਟ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਸਹਿਕਾਰੀ ਸਭਾ ਵਿੱਚ ਲੱਗੇ ਕਿਸਾਨ ਸਿਖਲਾਈ ਕੈਂਪ ਦੀ ਅਗਵਾਈ ਖੇਤੀਬਾੜੀ ਅਫ਼ਸਰ ਅਵਨਿੰਦਰ ਸਿੰਘ ਮਾਨ ਤੇ ਸਹਾਇਕ ਰਜਿਸਟਰਾਰ ਪਟਿਆਲਾ ਗੁਰਵਿੰਦਰਜੀਤ ਸਿੰਘ ਨੇ ਕੀਤੀ। ਕੈਂਪ ਦੌਰਾਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਵਿੰਦਰਜੀਤ ਸਿੰਘ ਨੇ ਪਰਾਲੀ ਦੇ ਪ੍ਰਬੰਧਨ ਲਈ ਸੁਸਾਇਟੀਆਂ ਵਿੱਚ ਉਪਲਬਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਆ। ਖੇਤੀਬਾੜੀ ਅਫ਼ਸਰ ਸੁਖਵੀਰ ਸਿੰਘ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਇਸ ਦੀ ਵਰਤੋਂ ਖੇਤਾਂ ਵਿੱਚ ਹੀ ਕਰਨ ਦੀ ਅਪੀਲ ਕੀਤੀ। ਖੇਤੀਬਾੜੀ ਵਿਕਾਸ ਅਫ਼ਸਰ ਅਜੈਪਾਲ ਸਿੰਘ ਬਰਾੜ ਨੇ ਝੋਨੇ ਦੇ ਮਧਰੇ ਰਹਿ ਰਹੇ ਬੂਟਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। -ਖੇਤਰੀ ਪ੍ਰਤੀਨਿਧ