ਪੱਤਰ ਪ੍ਰੇਰਕ
ਘਨੌਰ, 30 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਮੁਖਮੈਲਪੁਰ ਨੇ ਹਲਕਾ ਘਨੌਰ ਦੇ ਪਿੰਡ ਨੱਥੂਮਾਜਰਾ ਵਿੱਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਜਾਣਨ ਤੋਂ ਬਾਅਦ ਆਖਿਆ ਕਿ ਇਸ ਸਮੇਂ ਪੰਜਾਬ ਦਾ ਕਿਸਾਨ ਕਈ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਲੂ ਦੀ ਲੁਆਈ ਅਤੇ ਹੋਰਨਾਂ ਸਬਜ਼ੀਆਂ ਦੀ ਬਿਜਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਪਰ ਇਸ ਸਮੇਂ ਲੋੜੀਂਦੀ ਡੀਏਪੀ ਖਾਦ ਨਾਲ ਮਿਲਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਖਾਦ ਦਾ ਤੁਰੰਤ ਪ੍ਰਬੰਧ ਕਰੇ। ਇਸ ਮੌਕੇ ਕ੍ਰਿਸ਼ਨ ਸਿੰਘ ਸਨੌਰ, ਨੰਬਰਦਾਰ ਜਰਨੈਲ ਸਿੰਘ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬੰਬੀ ਕੁੱਥਾਖੇੜੀ ਅਤੇ ਨਰੇਸ਼ ਕੁਮਾਰ ਮੌਜੂਦ ਸਨ।