ਘਨੌਰ: ਪੰਜਾਬ ਗ੍ਰਾਮੀਣ ਬੈਂਕ ਘਨੌਰ ਨਾਲ ਕਰਜ਼ੇ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪਿਤਾ ਅਤੇ ਦੋ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਗ੍ਰਾਮੀਣ ਬੈਂਕ ਘਨੌਰ ਦੇ ਮੈਨੇਜਰ ਨਵਲਪੁਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਹਰਬੰਸ ਸਿੰਘ ਨੇ ਆਪਣੀ 14 ਵਿੱਘੇ 10 ਵਿਸਵੇ ਜ਼ਮੀਨ ’ਤੇ ਪੰਜਾਬ ਗ੍ਰਾਮੀਣ ਬੈਂਕ ਪਾਸੋਂ 4 ਲੱਖ ਰੁਪਏ ਦਾ ਲਿਮਟ ਲੋਨ ਲਿਆ ਸੀ। ਮੈਨੇਜਰ ਅਨੁਸਾਰ ਹਰਬੰਸ ਸਿੰਘ ਨੇ ਲੋਨ ਕਲੀਅਰ ਕੀਤੇ ਬਗੈਰ ਸਾਰੀ ਜ਼ਮੀਨ ਆਪਣੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਮ ਕਰਵਾ ਦਿੱਤੀ ਅਤੇ ਫਿਰ ਗੁਰਪ੍ਰੀਤ ਸਿੰਘ ਨੇ ਸਾਰੀ ਜ਼ਮੀਨ ਆਪਣੇ ਭਰਾ ਗੁਰਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ। ਗੁਰਜਿੰਦਰ ਸਿੰਘ ਇਸ ਜ਼ਮੀਨ ’ਤੇ ਆਈ.ਸੀ.ਆਈ.ਸੀ.ਆਈ ਬੈਂਕ ਤੋਂ 13 ਲੱਖ ਰੁਪਏ ਦੇ ਲਿਮਟ ਲੋਨ ਕਰਵਾ ਕੇ ਕਥਿਤ ਤੌਰ ’ਤੇ ਧੋਖਾਧੜੀ ਕੀਤੀ। ਪੁਲੀਸ ਨੇ ਹਰਬੰਸ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਤੇ ਗੁਰਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ