ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ’ਤੇ ਅੱਜ ਸਥਾਨਕ ਸ਼ਹਿਰ ਮੁਕੰਮਲ ਰੂਪ ਵਿਚ ਬੰਦ ਰਿਹਾ ਅਤੇ ਹਰ ਵਰਗ ਦੇ ਲੋਕਾਂ ਨੇ ਆਪਣੇ ਸਮੁੱਚੇ ਕਾਰੋਬਾਰ ਬੰਦ ਰੱਖ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਫਤਵਾ ਦਿੱਤਾ। ਬੰਦ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਵਲੋਂ ਬਠਿੰਡਾ-ਜ਼ੀਰਕਪੁਰ ਕੌਮੀ ਹਾਈਵੇਅ ਉਪਰ ਪਿੰਡ ਬਡਰੁੱਖਾਂ ਵਿਚ ਅਤੇ ਸੰਗਰੂਰ-ਦਿੱਲੀ ਹਾਈਵੇਅ ਉੱਪਰ ਰਿਲਾਇੰਸ ਪੰਪ ਖੇੜੀ ਅੱਗੇ ਰੋਸ ਧਰਨੇ ਦਿੱਤੇ। 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਲੁਧਿਆਣਾ ਹਾਈਵੇਅ ਉੱਪਰ ਸਥਿਤ ਭਗਵਾਨ ਮਹਾਵੀਰ ਚੌਕ ਵਿਚ ਧਰਨਾ ਦਿੱਤਾ ਗਿਆ।
ਕੌਮੀ ਹਾਈਵੇਅ ਉੱਪਰ ਬਡਰੁੱਖਾਂ ਵਿਚ ਧਰਨੇ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਰਣਜੀਤ ਸਿੰਘ ਲੌਂਗੋਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਸੋਮ ਨਾਥ ਸ਼ੇਰੋਂ, ਨਛੱਤਰ ਸਿੰਘ ਬਡਰੁੱਖਾਂ ਆਦਿ ਨੇ ਸੰਬੋਧਨ ਕੀਤਾ। ਖੇੜੀ ਵਿਚ ਸਰੂਪ ਚੰਦ ਕਿਲਾਭਰੀਆਂ, ਹਰਦੇਵ ਸਿੰਘ ਕੁਲਾਰਾਂ, ਗੁਰਦੀਪ ਕੰਮੋਮਾਜਰਾ ਆਦਿ ਨੇ ਸੰਬੋਧਨ ਕੀਤਾ।
ਹਾਈਵੇਅ ’ਤੇ ਸਥਿਤ ਮੁੱਖ ਚੌਕ ’ਚ ਕਿਰਨਜੀਤ ਸਿੰਘ ਸੇਖੋਂ, ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ ਉਭਾਵਾਲ, ਇੰਦਰਪਾਲ ਪੁੰਨਾਂਵਾਲ, ਹਰਦੇਵ ਸਿੰਘ ਬਖ਼ਸ਼ੀਵਾਲਾ, ਹਰਜੀਤ ਸਿੰਘ ਮੰਗਵਾਲ, ਕੁਲਦੀਪ ਜੋਸ਼ੀ, ਸੁਖਦੇਵ ਉਭਾਵਾਲ, ਸਵਰਨਜੀਤ ਸਿੰਘ, ਪਰਮ ਵੇਦ, ਫਲਜੀਤ ਸਿੰਘ, ਡਾ. ਏ.ਐਸ.ਮਾਨ ਆਦਿ ਨੇ ਸੰਬੋਧਨ ਕੀਤਾ।
ਸੰਗਰੂਰ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੁੰਨਸਾਨ ਪਿਆ ਸ਼ਹਿਰ ਦਾ ਬਜ਼ਾਰ। ਫੋਟੋ: ਲਾਲੀ।
ਫੋਟੋ: 27ਐਸਐਨਜੀ-1ਬੀ
ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿਖੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਉਪਰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਰੋਸ ਧਰਨੇ ’ਚ ਨਾਅਰੇਬਾਜ਼ੀ ਕਰਦੀਆਂ ਕਿਸਾਨ ਬੀਬੀਆਂ। ਫੋਟੋ: ਲਾਲੀ।
ਫੋਟੋ: 27ਐਸਐਨਜੀ-1ਸੀ
ਸੰਗਰੂਰ ’ਚ ਦਿੱਲੀ-ਲੁਧਿਆਣਾ ਹਾਈਵੇਅ ਉਪਰ ਸਥਿਤ ਮੁੱਖ ਚੌਂਕ ’ਚ 31 ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਰੋਸ ਧਰਨਾ ਦਿੰਦੇ ਕਿਸਾਨ-ਮਜ਼ਦੂਰ ਤੇ ਹੋਰ ਵਰਗਾਂ ਦੇ ਲੋਕ। ਫੋਟੋ: ਲਾਲੀ।
ਫੋਟੋ: 27ਐਸਐਨਜੀ-1ਡੀ
ਸੰਗਰੂਰ-ਦਿੱਲੀ ਹਾਈਵੇਅ ਉਪਰ ਖੇੜੀ ਵਿਖੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਰੋਸ ਧਰਨਾ ਡਟੀਆਂ ਕਿਸਾਨ ਬੀਬੀਆਂ। ਫੋਟੋ: ਲਾਲੀ।