ਪੱਤਰ ਪ੍ਰੇਰਕ
ਰਾਜਪੁਰਾ, 22 ਅਪਰੈਲ
ਸਿਟੀ ਪੁਲੀਸ ਨੇ ਇੱਕ ਵਿਅਕਤੀ ਦੀ ਮਾਲਕੀ ਵਾਲੇ ਪਲਾਟ ’ਚ ਬੋਰ ਕਰਨ ਤੋਂ ਰੋਕ ਕੇ ਜਾਤੀ ਪ੍ਰਤੀ ਅਪਸ਼ਬਦ ਬੋਲਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲੀਸ ਨੇ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਪਿੰਡ ਮੰਡਵਾਲ ਨੇ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਮੁੱਦਈ ਨੇ ਇੱਕ ਪਲਾਟ ਕਰਮਜੀਤ ਸਿੰਘ ਤੋਂ ਖਰੀਦਿਆ ਸੀ ਜਿਸ ਵਿੱਚ ਉਹ ਚਾਰਦੀਵਾਰੀ ਕਰ ਕੇ ਬੋਰ ਕਰਵਾ ਰਿਹਾ ਸੀ ਪ੍ਰੰਤੂ ਬਹਾਦਰ ਸਿੰਘ, ਸੁਖਵਿੰਦਰ ਸਿੰਘ, ਸੁਖਚੈਨ ਸਿੰਘ ਤੇ ਜਸਪਾਲ ਸਿੰਘ ਵਾਸੀਆਨ ਪਿੰਡ ਇਸਲਾਮਪੁਰ ਨੇ ਉਸ ਨੂੰ ਬੋਰ ਕਰਨ ਤੋਂ ਰੋਕਿਆ ਤੇ ਜਾਤੀ ਪ੍ਰਤੀ ਅਪਸ਼ਬਦ ਬੋਲ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ। ਪੁਲੀਸ ਨੇ ਉਪਰੋਕਤ ਚਾਰ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਚਾਰੋਂ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।