ਪੱਤਰ ਪ੍ਰੇਰਕ
ਸਮਾਣਾ, 12 ਅਕਤੂਬਰ
ਸਿਹਤ ਵਿਭਾਗ ਦੀ ਟੀਮ ਨੇ ਸਮਾਣਾ ਦਾ ਦੌਰਾ ਕਰਕੇ ਹਲਵਾਈਆਂ ਦੀਆਂ ਦੁਕਾਨਾਂ, ਉਨ੍ਹਾਂ ਦੀਆਂ ਵਰਕਸ਼ਾਪਾਂ, ਡੇਅਰੀ ਆਦਿ ਤੇ ਹੋਰ ਦੁਕਾਨਾਂ ਤੇ ਛਾਪੇ ਮਾਰ ਕੇ ਮਠਿਆਈਆਂ, ਪਨੀਰ, ਦਹੀ, ਦੁੱਧ ਆਦਿ ਦੇ 12 ਸੈਂਪਲ ਲਏ ਗਏ। ਛਾਪਿਆਂ ਦੀ ਸੂਚਨਾ ਮਿਲਣ ’ਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਖਿਸਕ ਗਏ। ਇਸ ਮੌਕੇ ਸੇਫਟੀ ਅਧਿਕਾਰੀ ਗਗਨਦੀਪ ਕੌਰ ਤੇ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ’ਚ ਕਈ ਹਲਵਾਈਆਂ ਦੀਆਂ ਦੁਕਾਨਾਂ, ਉਨ੍ਹਾਂ ਦਾ ਮਠਿਆਈ ਤਿਆਰ ਕਰਨ ਲਈ ਬਣਾਈਆਂ ਵਰਕਸ਼ਾਪਾਂ ’ਤੇ ਜਾਂਚ ਕੀਤੀ ਗਈ ਤੇ ਮਿਠਿਆਈਆਂ ਦੇ ਸੈਂਪਲ ਲਏ ਗਏ ਜਿਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ।