ਪਟਿਆਲਾ: ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਵਿੱਚ ਦੁੱਧ ਦੀ ਗੁਣਵੱਤਾ ਜਾਂਚਣ ਸਬੰਧੀ ਮੁਹਿੰਮ ਜਾਰੀ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿੱਚ 20 ਤੋਂ 26 ਅਗਸਤ ਤੱਕ ਦੁੱਧ ਦੀ ਗੁਣਵੱਤਾ ਚੈੱਕ ਕਰਨ ਲਈ ਦੁੱਧ ਦੇ ਸੈਂਪਲ ਲੈ ਕੇ ਲੈਬਾਰਟਰੀ ਵਿੱਚ ਭੇਜਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਦੁੱਧ ਦੀ ਵਿਕਰੀ ਕਰ ਰਹੇ ਡੇਅਰੀਆਂ ਤੇ ਦੁਕਾਨਾਂ ਤੋਂ ਅੱਜ ਪੰਜ ਸੈਂਪਲ ਭਰੇ ਗਏ ਤੇ ਬੀਤੇ ਦਿਨੀਂ ਚਾਰ ਸੈਂਪਲ ਭਰੇ ਸਨ। ਇਸ ਤਰ੍ਹਾਂ ਮੁਹਿੰਮ ਤਹਿਤ ਹੁਣ ਤੱਕ 9 ਸੈਂਪਲ ਦੁੱਧ ਦੇ ਲਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ। -ਖੇਤਰੀ ਪ੍ਰਤੀਨਿਧ