ਰਵੇਲ ਸਿੰਘ ਭਿੰਡਰ
ਪਟਿਆਲਾ, 27 ਦਸੰਬਰ
ਨਗਰ ਨਿਗਮ ਦੇ ਮੇਅਰ ਦੇ ਵਾਰਡ ਨੰਬਰ 42 ਦੇ ਅਧੀਨ ਆਉਂਦੀ ਗੁਰੂ ਨਾਨਕ ਗਲੀ ਨਜ਼ਦੀਕ 2 ਨੰਬਰ ਡਿਵੀਜ਼ਨ ਦੇ ਨਿਵਾਸੀਆਂ ਵੱਲੋਂ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਨਿਰਦੇਸ਼ਾਂ ’ਤੇ ਸਰਕਲ ਪ੍ਰਧਾਨ ਅਕਾਸ਼ ਸ਼ਰਮਾ ਬਾਕਸਰ ਨੇ ਕੀਤੀ।
ਲੋਕਾਂ ਨੇ ਦੱਸਿਆ ਕਿ ਉਨਾਂ ਦੀ ਗਲੀ ਪਿਛਲੇ ਕਾਫੀ ਸਮੇਂ ਤੋਂ ਪੁੱਟੀ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਗਲੀ ਨੂੰ ਦੁਬਾਰਾ ਨਹੀਂ ਬਣਾਇਆ ਗਿਆ। ਇਸ ਕਾਰਨ ਇੱਥੇ ਲੋਕ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਸਾਰੀਆਂ ਗਲੀਆਂ ਪਿਛਲੇ 4 ਮਹੀਨੇ ਤੋਂ ਪੁੱਟ ਕੇ ਬਣਾਉਣੀਆਂ ਭੁੱਲ ਗਈ ਹੈ। ਸਾਨੂੰ ਨਰਕ ਭਰੀ ਜ਼ਿੰਦਗੀ ਜਿਉਣੀ ਪੈ ਰਹੀ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਮੇਅਰ ਦਾ ਆਪਣਾ ਵਾਰਡ ਹੋਣ ਦੇ ਬਾਵਜੂਦ ਮੁਹੱਲਾ ਮੁੱਢਲੀ ਸਹੂਲਤਾ ਤੋਂ ਵਾਂਝੇ ਹਨ। ਕਈ ਵਾਰ ਕਹਿਣ ਦੇ ਬਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਲ ਪ੍ਰਧਾਨ ਅਕਾਸ਼ ਬਾਕਸਰ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨਾਲ ਹਨ। ਜਿਥੇ ਇੱਕ ਪਾਸੇ ਸ਼ਹਿਰ ਵਿੱਚ ਕਈ ਸੌ ਕਰੋੜ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਖੁਦ ਮੇਅਰ ਦੇ ਵਾਰਡ ਵਿੱਚ ਲੋਕਾਂ ਦਾ ਇਹ ਹਾਲ ਹੈ। ਇਸ ਮੌਕ ਗੁਰਸ਼ਰਨ ਸਿੰਘ, ਜਸਪਾਲ ਸਿੰਘ, ਮਹਿੰਦਰ ਸਿੰਘ, ਗੁਰਕਿਰਤ ਸਿੰਘ, ਹਰਮਨਜੋਤ ਸਿੰਘ, ਗੁਰਦਿਆਲ ਸਿੰਘ, ਬਖਸ਼ੀਸ਼ ਸਿੰਘ, ਰਮਨਦੀਪ ਕੌਰ, ਸੁਖਵਿੰਦਰ ਕੋਰ, ਸੁਮਣਾ ਰਾਣੀ, ਤੁਲਸੀ ਦੇਵੀ, ਭੋਲਾ ਸੇਠੀ, ਅਮਰਜੀਤ ਸਿੰਘ, ਅਰਵਿੰਦਰ ਸਿੰਘ ਮੋਨੂੰ, ਤਰਨਜੀਤ ਸਿੰਘ, ਰੋਨਕ ਸਿੰਘ, ਪ੍ਰੀਤਕਰਨ ਸਿੰਘ, ਦਮਨ ਚੋਪੜਾ, ਰਾਜ ਰਾਣੀ, ਸ਼ੁਭਾਸ ਚੰਦਰ ਆਦਿ ਹਾਜ਼ਰ ਸਨ।