ਪੱਤਰ ਪ੍ਰੇਰਕ
ਪਾਤੜਾਂ, 30 ਅਕਤੂਬਰ
ਯੂਨੀਵਰਸਲ ਕਾਲਜ ਅਤੇ ਆਈਟੀਆਈ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਧੀਕ ਨਿਗਰਾਨ ਇੰਜਨੀਅਰ ਪਾਵਰਕੌਮ ਸੁਖਵੰਤ ਸਿੰਘ ਧੀਮਾਨ ਨੇ ਸ਼ਿਰਕਤ ਕੀਤੀ। ਕਾਲਜ ਚੇਅਰਮੈਨ ਬਲਜੀਤ ਸਿੰਘ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ ਵੱਲੋਂ ਵਿਦਿਆਥੀਆਂ ਦਾ ਸਵਾਗਤ ਕੀਤਾ। ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਫਰੈਸ਼ਰ ਪਾਰਟੀ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਦੋਸਤਾਨਾ ਮਾਹੌਲ ਵਿੱਚ ਸਵਾਗਤ ਕਰਨਾ ਅਤੇ ਯੂਨੀਵਰਸਲ ਪਰਿਵਾਰ ਵਿੱਚ ਇੱਕ ਅਨਿੱਖੜਵੇਂ ਅੰਗ ਵਜੋਂ ਜੁੜੇ ਮਹਿਸੂਸ ਕਰਨਾ ਸੀ। ਪ੍ਰੋਗਰਾਮ ਵਿੱਚ 700 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਪਾਰਟੀ ਦੇ ਦੌਰਾਨ, ਫਰੈਸ਼ਰਾਂ ਨੂੰ ਆਪਣੇ ਸੀਨੀਅਰਜ਼ ਦੇ ਨਾਲ ਇੱਕ ਸ਼ਾਨਦਾਰ ਰੈਂਪ ਵਾਕ, ਵੱਖ-ਵੱਖ ਡਾਂਸ ਪੇਸ਼ਕਾਰੀਆਂ ਦਿੱਤੀਆਂ ਗਈਆਂ। ਡਾਇਰੈਕਟਰ ਡਾ. ਅਮਰੀਸ਼ ਧਵਨ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੱਚੇ ਮਾਰਗ ’ਤੇ ਚੱਲ ਕੇ ਸਫ਼ਲਤਾ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ।