ਦੇਵੀਗੜ੍ਹ:
ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ। ਇਸ ਮੌਕੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਵਾਤਾਵਰਨ ਨਾਲ ਜਾਣੂ ਕਰਵਾਉਣਾ ਤੇ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਵਿਚਕਾਰ ਭਾਈਚਾਰੇ ਦਾ ਮਾਹੌਲ ਬਣਾਉਣਾ ਹੈ। ਪਾਰਟੀ ਦੀ ਸ਼ੁਰੂਆਤ ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਵੱਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਦਾ ਖ਼ਿਤਾਬ, ਅੰਮ੍ਰਿਤ ਸਿੰਘ ਮਿਸਟਰ ਫਰੈਸ਼ਰ, ਅਰਸ਼ਦੀਪ ਕੌਰ ਮਿਸ ਐਲੀਗੈਂਟ ਅਤੇ ਹਰਪ੍ਰੀਤ ਸਿੰਘ ਮਿਸਟਰ ਐਲੀਗੈਂਟ ਚੁਣੇ ਗਏ। ਇਸ ਮੌਕੇ ਪ੍ਰੋ. ਗੁਰਵਿੰਦਰ ਕੌਰ, ਰਜਨੀ ਜੁਨੇਜਾ ਅਤੇ ਡਾ. ਹਰਜੀਤ ਕੌਰ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। -ਪੱਤਰ ਪ੍ਰੇਰਕ