ਖੇਤਰੀ ਪ੍ਰਤੀਨਿਧ
ਪਟਿਆਲਾ, 5 ਨਵਬੰਰ
ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਜਰਮਨੀ ਦੀ ਜੋਹਾਨਸ ਗੁਟੇਨਬਰਗ ਯੂਨੀਵਰਸਿਟੀ ਤੋਂ ਪੁੱਜੇ ਡਾ. ਗਗਨਦੀਪ ਸਿੰਘ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਆਪਣੇ ਇਸ ਭਾਸ਼ਣ ਵਿੱਚ 13.8 ਬਿਲੀਅਨ ਸਾਲ ਪਹਿਲਾਂ ਵਾਪਰੇ ਸਮਝੇ ਜਾਂਦੇ ਬਿਗ ਬੈਂਗ ਧਮਾਕੇ ਨਾਲ਼ ਦੁਨੀਆਂ ਦੇ ਆਰੰਭ ਅਤੇ ਨਿਊਕਲਰੀਅਰ ਰਿਐਕਸ਼ਨ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਤਾਰਿਆਂ ਅਤੇ ਗਲੈਕਸੀਆਂ ਦੇ ਨਿਰਮਾਣ ਬਾਰੇ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਰਾ ਬ੍ਰਹਿਮੰਡ ਸਿਰਫ਼ ਚਾਰ ਫ਼ੀਸਦੀ ਮਾਦੇ ਤੋਂ ਬਣਿਆ ਹੈ। ਵਿਭਾਗ ਮੁਖੀ ਪ੍ਰੋ. ਅਨੂਪ ਠਾਕੁਰ ਨੇ ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਿਆ। ਬੁਲਾਰੇ ਦੀ ਜਾਣ-ਪਛਾਣ ਵਿਭਾਗ ਵਿੱਚ ਰਾਮਾਨੁਜਨ ਫੈਲੋ ਵਜੋਂ ਕਾਰਜਸ਼ੀਲ ਡਾ. ਸ਼ੁਭਚਿੰਤਕ ਨੇ ਕਰਵਾਈ।