ਰਵੇਲ ਸਿੰਘ ਭਿੰਡਰ
ਪਟਿਆਲਾ, 15 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਕਲਾਸ ਦੇ ਅੱਜ ਐਲਾਨੇ ਗਏ ਨਤੀਜਿਆਂ ’ਚ ਸ਼ਹਿਰ ਦੇ ਬੁੱਢਾ ਦਲ ਪਬਲਿਕ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ ਤੇ ਡੀਏਵੀ ਪਬਲਿਕ ਸਕੂਲ ਭੁਪਿੰਦਰਾ ਰੋਡ ਦੇ ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਮੋਹਰੀ ਥਾਵਾਂ ਲੈ ਕੇ ਆਪਣੇ ਵਿਦਿਅਕ ਅਦਾਰਿਆਂ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਬੁੱਢਾ ਦਲ ਪਬਲਿਕ ਸਕੂਲ ਦੀ ਵਿਦਿਆਰਥਣ ਗਰਿਮਾ ਤੇ ਰਿਆਨ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਆਦਿਤਯ ਗਰਗ 99 ਫੀਸਦੀ ਅੰਕ ਲੈ ਕੇ ਜ਼ਿਲ੍ਹੇ ’ਚ ਪਹਿਲੇ ਸਥਾਨ ’ਤੇ ਰਹੇ। ਬੁੱਢਾ ਦਲ ਦੀ ਹੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤੇ ਡੀਏਵੀ ਸਕੂਲ ਦੀ ਵਿਦਿਆਰਥਣ ਸੰਭਵੀ ਸਿੰਗਲਾ 98.2 ਫੀਸਦੀ ਅੰਕਾਂ ਨਾਲ ਜ਼ਿਲੇ ਵਿਚ ਦੂਜੇ ਸਥਾਨ ’ਤੇ ਰਹੇ ਹਨ ਜਦਕਿ ਬੁੱਢਾ ਦਲ ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ ਆਸਥਾ ਤੇ ਪ੍ਰਭਨੌਰ ਕੌਰ 98 ਫੀਸਦੀ ਅੰਕ ਲੈ ਕੇ ਜ਼ਿਲੇ ਵਿਚ ਤੀਜੇ ਸਥਾਨ ’ਤੇ ਰਹੀਆਂ ਹਨ। ਸ਼ਹਿਰ ਦੇ ਬਹੁ ਗਿਣਤੀ ਸਕੂਲਾਂ ਦੇ ਨਤੀਜੇ 100 ਫੀਸਦੀ ਰਹੇ ਹਨ। ਸਕਾਲਰ ਫੀਲਡ ਸਕੂਲ ਦਾ ਨਤੀਜਾ ਵੀ ਬਾਖੂਬੀ ਰਿਹਾ। ਸੁਮਰੀਤ ਕੌਰੇ 95.2 ਫੀਸਦੀ ਨਾਲ ਸੰਸਥਾ ’ਚੋਂ ਮੋਹਰੀ ਰਹੀ, ਜਦੋਂਕਿ ਅਰਮਾਨਦੀਪ ਕੌਰ ਨੇ 94.6 ਫੀਸਦੀ, ਸਾਹਿਲ 93 ਫੀਸਦੀ, ਪ੍ਰਤਿਭਾ ਨੇ 92.4 ਫੀਸਦੀ ਤੇ ਅਮਨਜੋਤ ਕੌਰ ਨੇ 90.8 ਫੀਸਦੀ ਅੰਕ ਹਾਸਿਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ। ਇਸੇ ਤਰਾਂ ਅਕਾਲੀ ਅਕਾਡਮੀ ਰੀਠ ਖੇੜੀ ਦੀ ਬਲਜੀਵਨ ਕੌਰ ਨੇ 97 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਅਭਿਜੀਤ ਸਿੰਘ ਨੇ 95.8 ਫੀਸਦੀ ਨਾਲ ਦੂਜਾ ਅਤੇ ਹਰਮਨਜੋਤ ਕੌਰ ਨੇ 95.6 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 20 ਵਿਦਿਆਰਥੀਆਂ ਦੇ ਅੰਕ 90 ਫੀਸਦੀ ਤੋਂ ਜ਼ਿਆਦਾ ਰਹੇ। ਇਸੇ ਤਰਾਂ ਬੁੱਢਾ ਦਲ ਪਬਲਿਕ ਸਕੂਲ ਦੀ ਗਰਿਮਾ ਨੇ 99 ਫੀਸਦੀ ਅੰਕ ਲੈ ਕੇ ਸ਼ਹਿਰ ’ਚੋਂ ਅੱਵਲ ਹੋਣ ਦਾ ਜਿਥੇ ਸੁਭਾਗ ਹਾਸਿਲ ਕੀਤਾ ਉਥੇ ਬਾਕੀ ਵਿਦਿਆਰਥੀਆਂ ਵੀ ਅੰਕ ਲਿਜਾਣ ’ਚ ਚੰਗੀ ਭੱਲ ਮਾਰੀ, ਜਿਨ੍ਹਾਂ ’ਚ ਜਸ਼ਨਪ੍ਰੀਤ ਕੌਰ ਨੇ 98.2 ਫੀਸਦੀ, ਆਸਿਥਾ ਤੇ ਪ੍ਰਭਨੂਰ ਨੇ 98 ਫੀਸਦੀ ਤੇ ਰਿਯਾ ਸਿੰਗਲਾ ਨੇ 97.8 ਫੀਸਦੀ ਅੰਕ ਹਾਸਿਲ ਕੀਤੇ। ਇਸ ਸਕੂਲ ਦੇ 33 ਵਿਦਿਆਰਥੀਆਂ 95 ਫੀਸਦੀ ਤੋਂ ਵੱਧ ਤੇ 95 ਵਿਦਿਆਰਥੀਆਂ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਇਸੇ ਤਰ੍ਹਾਂ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਵੀ ਬਾਖੂਬੀ ਰਿਹਾ ਤੇ ਗੁਰਲੀਨ ਕੌਰ ਨੇ 96 ਫੀਸਦੀ ਅੰਕ ਲੈ ਕੇ ਮੋਹਰੀ ਥਾਂ ਮੱਲੀ ਤੇ ਦੂਜੇ ਸਥਾਨ ’ਤੇ ਯੋਗੇਸ਼ ਸਿੰਗਲਾ ਨੇ 93 ਫੀਸਦੀ ਨੰਬਰ ਹਾਸਿਲ ਕੀਤੇ। ਇਸ ਸੰਸਥਾ ਦੇ 31 ਵਿਦਿਆਰਥੀਆਂ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਿਸ਼ਨ ਸਕੂਲ ਦਾ ਨਤੀਜਾ ਵੀ ਚੰਗਾ ਰਿਹਾ, ਵਧੇਰੇ ਵਿਦਿਆਰਥੀਆਂ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ।
ਇਸੇ ਤਰ੍ਹਾਂ ਭੁਪਿੰਦਰਾ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਸੰਭਵੀ ਸਿੰਗਲਾ 98.2 ਫੀਸਦੀ ਅੰਕ ਲੈ ਕੇ ਜ਼ਿਲੇ ਵਿੱਚੋਂ ਦੂਜੇ ਤੇ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਰਹੀ। ਜਦੋਂਕਿ ਸੰਭਵੀ ਸਿੰਗਲਾ ਤੋਂ ਇਲਾਵਾ ਮਾਨਯਾ ਜਿੰਦਲ ਨੇ 97 ਫੀਸਦੀ ਨਾਲ ਦੂਜਾ ਅਤੇ ਆਸ਼ਿਮਾ ਬਾਂਸਲ ਨੇ 96.8 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 28 ਨੇ 90 ਫੀਸਦੀ ਤੋਂ ਵੱਧ ਨੰਬਰ ਹਾਸਲ ਕੀਤੇ। ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਪੁਲੀਸ ਡੀਏਵੀ ਪਬਲਿਕ ਸਕੂਲ ’ਚੋਂ ਨਵਿਤਾ ਨੇ 93.8 ਫੀਸਦੀ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਹਰਕਿਰਨ ਕੌਰ ਨੇ 92.6 ਫੀਸਦੀ ਨਾਲ ਦੂਜਾ ਤੇ ਦੀਆ ਨੇ 91.4 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਰਿਆਨ ਇੰਟਰਨੈਸ਼ਨਲਲ ਸਕੂਲ ਪਟਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ। ਜਿਥੇ ਸਕੂਲ ਦੇ ਵਿਦਿਆਰਥੀ ਆਦਿਤਯ ਗਰਗ ਨੇ 99 ਫੀਸਦੀ ਅੰਕ ਲੈ ਕੇ ਜ਼ਿਲੇ ਵਿਚ ਟਾਪ ਕੀਤਾ, ਉਥੇ ਹੀ ਆਕਾਂਸ਼ਾ ਚਾਵਲਾ 96 ਫੀਸਦੀ ਨਾਲ ਸਕੂਲ ’ਚ ਦੂਜੇ ਤੇ ਪੁਲਕਿਤ ਗਰਗ 95.8 ਫੀਸਦੀ ਨਾਲ ਸਕੂਲ ’ਚ ਤੀਜੇ ਸਥਾੲਨ ’ਤੇ ਰਹੇ। ਸਕੂਲ ਦੇ 17 ਵਿਦਿਆਰਥੀਆਂ ਦੇ ਅੰਕ 90 ਫੀਸਦੀ ਤੋਂ ਵੱਧ ਰਹੇ, 29 ਦੇ ਅੰਕ 80 ਫੀਸਦੀ ਤੋਂ ਜ਼ਿਆਦਾ ਰਹੇ ਜਦੋਂਕਿ 28 ਵਿਦਿਆਰਥੀਆਂ ਦੇ ਅੰਕ 70 ਫੀਸਦੀ ਤੋਂ ਵੱਧ ਰਹੇ। ਡੀਏਵੀ ਸਕੂਲ ਸਮਾਣਾ ਦੀ ਵਿਦਿਆਰਥਣ ਰੀਤਇੰਦਰ ਕੌਰ ਨੇ 90 ਫੀਸਦੀ ਨੰਬਰ ਹਾਸਿਲ ਕੀਤੇ।