ਪੱਤਰ ਪ੍ਰੇਰਕ
ਪਟਿਆਲਾ, 20 ਸਤੰਬਰ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਇੱਕ ਸਾਹਿਤਕ ਸਮਾਗਮ ਮਰਹੂਮ ਗੀਤਕਾਰ ਦੀਦਾਰ ਖ਼ਾਨ ਧਬਲਾਨ ਦੀ ਪੁਸਤਕ ‘ਅੱਲੇ ਜ਼ਖ਼ਮ’ ਲੋਕ ਅਰਪਣ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਖਚਾ-ਖੱਚ ਭਰੇ ਹਾਲ ਵਿੱਚ ਸਮਾਗਮ ਦਾ ਆਗਾਜ਼ ਕਰਦਿਆਂ ਗੀਤਕਾਰ ਦੀਦਾਰ ਖ਼ਾਨ ਦੇ ਸਾਹਿਤਕ ਸਫ਼ਰ ਅਤੇ ਪੁਸਤਕ ਦੇ ਛਪਣ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਕਵੀ ਦੇ ਫ਼ੌਤ ਹੋ ਜਾਣ ਉਪਰੰਤ ਲੇਖਕ ਦੀ ਲੋਕ ਅਰਪਣ ਹੋਈ ਪੁਸਤਕ ਮਾਅਨੇ ਰੱਖਦੀ ਹੈ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਡਾ. ਜੀ.ਐੱਸ.ਅਨੰਦ ਤੋਂ ਇਲਾਵਾ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੁਲਵੰਤ ਸਿੰਘ, ਰਜ਼ੀਆ ਬੇਗ਼ਮ, ਜਗਮੋਹਣ ਸਿੰਘ ਬੇਦੀ, ਗੁਰਦਰਸ਼ਨ ਸਿੰਘ ਗੁਸੀਲ ਤੇ ਬਹਾਦਰ ਖ਼ਾਨ ਨੇ ਸ਼ਮੂਲੀਅਤ ਕੀਤੀ। ਮੰਚ ਦੇ ਪੀ.ਆਰ.ਓ. ਜੋਗਾ ਸਿੰਘ ਧਨੌਲਾ ਨੇ ਪੂਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ। ਇਸ ਮੌਕੇ ਹਾਜ਼ਰੀ ਭਰਨ ਵਾਲਿਆਂ ਵਿਚ ਹਰੀ ਸਿੰਘ ਚਮਕ, ਨਿਰਮਲਾ ਗਰਗ, ਡਾ. ਦੀਪ ਸ਼ਿਖਾ, ਸੁਰਿੰਦਰ ਕੌਰ ਬਾੜਾ ਆਦਿ ਨੇ ਰਚਨਾਵਾਂ ਸਾਂਝੀਆਂ ਕੀਤੀਆਂ।